ਨੌਜਵਾਨ ਨੇ ਹੋਟਲ ’ਚ ਫਾਹਾ ਲਿਆ
07:29 AM Nov 21, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 20 ਨਵੰਬਰ
ਇਥੇ ਬੱਸ ਸਟੈਂਡ ਦੇ ਪਿੱਛੇ ਵਾਲੀ ਗਲੀ ਵਿੱਚ ਸਥਿਤ ਇਕ ਹੋਟਲ ’ਚ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਪੁੱਤਰ ਜਸਕਰਨ ਸਿੰਘ (22) ਵਾਸੀ ਮਹਿਣਾ ਬਸਤੀ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਸਵੇਰੇ 7 ਵਜੇ ਸਹਾਰਾ ਹੈੱਡਕੁਆਰਟਰ ਨੂੰ ਪ੍ਰਾਪਤ ਹੋਈ ਜਿਸ ਤੋਂ ਬਾਅਦ ਸਹਾਰਾ ਸੰਸਥਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੀ ਟੀਮ ਦੇ ਮੈਂਬਰ ਮੌਕੇ ’ਤੇ ਪੁੱਜੇ। ਇਸ ਦੌਰਾਨ ਹੋਟਲ ਦੇ ਕਮਰੇ ’ਚ ਇਕ ਨੌਜਵਾਨ ਪੱਖੇ ਨਾਲ ਲਟਕ ਰਿਹਾ ਸੀ। ਉਨ੍ਹਾਂ ਇਸ ਦੀ ਸੂਚਨਾ ਬੱਸ ਸਟੈਂਡ ਚੌਕੀ ਦੀ ਪੁਲੀਸ ਨੂੰ ਦਿੱਤੀ। ਸਹਾਰਾ ਟੀਮ ਨੇ ਦੱਸਿਆ ਕਿ ਨੌਜਵਾਨ ਪ੍ਰਾਈਵੇਟ ਨੌਕਰੀ ਕਰਦਾ ਸੀ। ਸਹਾਰਾ ਵਰਕਰਾਂ ਵੱਲੋਂ ਪੁਲੀਸ ਦੀ ਮੌਜੂਦਗੀ ’ਚ ਨੌਜਵਾਨ ਦੀ ਲਾਸ਼ ਨੂੰ ਥੱਲੇ ਉਤਾਰਿਆ ਗਿਆ। ਟੀਮ ਨੇ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਹਸਪਤਾਲ ਦੇ ਮੁਰਦਾਘਰ ’ਚ ਪਹੁੰਚਾਇਆ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
Advertisement