ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ਨੇ ਨਾਨਕੇ ਘਰ ’ਚ ਫਾਹਾ ਲਿਆ

07:28 AM Jul 04, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੁਲਾਈ
ਛਾਉਣੀ ਮੁਹੱਲਾ ਇਲਾਕੇ ’ਚ ਮੰਗਲਵਾਰ ਦੇਰ ਰਾਤ ਇੱਕ ਨੌਜਵਾਨ ਨੇ ਆਪਣੇ ਨਾਨਕਾ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਨੌਜਵਾਨ ਛਾਉਣੀ ਮੁਹੱਲਾ ’ਚ ਕੁਝ ਹੀ ਦੂਰੀ ’ਤੇ ਰਹਿੰਦੇ ਆਪਣੇ ਨਾਨਕੇ ਆਇਆ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਹ ਕਮਰੇ ਤੋਂ ਬਾਹਰ ਨਹੀਂ ਆਇਆ ਤੇ ਪਰਿਵਾਰ ਵਾਲੇ ਉਸਨੂੰ ਬੁਲਾਉਣ ਗਏ। ਅੰਦਰ ਲਾਸ਼ ਲਟਕਦੀ ਸਾਰੇ ਦੰਗ ਰਹਿ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਮੌਕੇ ’ਤੇ ਪੁੱਜੀ। ਜਾਂਚ ਤੋਂ ਬਾਅਦ ਪੁਲੀਸ ਨੇ ਦਾਨਿਸ਼ (21) ਦੀ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਇੰਸਪੈਕਟਰ ਹਰਸ਼ਪਾਲ ਸਿੰਘ ਨੇ ਦੱਸਿਆ ਕਿ ਦਾਨਿਸ਼ ਇੱਕ ਕੈਫੇ ’ਚ ਕੰਮ ਕਰਦਾ ਸੀ ਤੇ ਉਸਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਆਪਣੀ ਵਿਆਹੁਤਾ ਜ਼ਿੰਦਗੀ ਚੰਗੀ ਤਰ੍ਹਾਂ ਜੀਅ ਰਿਹਾ ਸੀ। ਕਿਸੇ ਗੱਲ ਨੂੰ ਲੈ ਕੇ ਉਹ ਕਾਫ਼ੀ ਪ੍ਰੇਸ਼ਾਨ ਚੱਲ ਰਿਹਾ ਸੀ, ਪਰ ਉਸਨੇ ਇਸ ਬਾਰੇ ਕਿਸੇ ਪਰਿਵਾਰਕ ਮੈਂਬਰ ਨੂੰ ਕੁਝ ਨਹੀਂ ਦੱਸਿਆ। ਮੰਗਲਵਾਰ ਰਾਤ ਉਹ ਕੁਝ ਹੀ ਦੂਰੀ ’ਤੇ ਸਥਿਤ ਆਪਣੇ ਨਾਨਕੇ ਘਰ ਗਿਆ ਤੇ ਉੱਥੇ ਪਰਿਵਾਰਕ ਮੈਂਬਰਾਂ ਨਾਲ ਗੱਲਾਂ ਕਰਦਾ-ਕਰਦਾ ਕਮਰੇ ’ਚ ਚਲਾ ਗਿਆ। ਕਾਫ਼ੀ ਸਮੇਂ ਤੱਕ ਦਾਨਿਸ਼ ਜਦੋਂ ਕਮਰੇ ’ਚੋਂ ਬਾਹਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰ ਉਸਨੂੰ ਬੁਲਾਉਣ ਅੰਦਰ ਗਏ ਪਰ ਅੰਦਰ ਦਾਨਿਸ਼ ਦੀ ਲਾਸ਼ ਲਟਕਦੀ ਦੇਖ ਕੇ ਉਨ੍ਹਾਂ ਦੇ ਪੈਰਾਂ ਹੈਠੋਂ ਜ਼ਮੀਨ ਖਿਸਕ ਗਈ। ਐੱਸ.ਐੱਚ.ਓ. ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਦਾਨਿਸ਼ ਨੂੰ ਅਜਿਹੀ ਕਿਹੜੀ ਪ੍ਰੇਸ਼ਾਨੀ ਸੀ ਕਿ ਉਸਨੇ ਇੰਨ੍ਹਾਂ ਵੱਡਾ ਕਦਮ ਚੁੱਕ ਲਿਆ।

Advertisement

Advertisement
Advertisement