ਸ਼ੱਕੀ ਹਾਲਤ ’ਚ ਨੌਜਵਾਨ ਨੇ ਫਾਹਾ ਲਿਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਅਕਤੂਬਰ
ਕੌਮਾਂਤਰੀ ਪੱਧਰ ’ਤੇ ਅਕਾਦਮਿਕ ਸਹਿਯੋਗ ਦੇ ਅਹਿਮ ਪੜਾਅ ਵਜੋਂ ਮੈਲਬੌਰਨ ਆਸਟਰੇਲੀਆ ਡੀਕਿਨ ਯੂਨੀਵਰਸਿਟੀ ਦੇ ਮਾਹਿਰਾਂ ਨੇ ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਵਫ਼ਦ ਵਿੱਚ ਜੰਗਲੀ ਜੀਵ ਸੰਭਾਲ ਮਾਹਿਰ ਡਾ. ਰੇਨੀ ਕੁੱਕ, ਡਾ. ਜੋਨ ਵਾਈਟ ਅਤੇ ਡਾ. ਮਾਈਕ ਵਟਸਨ ਨੇ ਦੋਵਾਂ ਸੰਸਥਾਵਾਂ ਦੀ ਅਕਾਦਮਿਕ ਸਾਂਝ ਨੂੰ ਸਮਝੌਤੇ ਦੀ ਸ਼ਕਲ ਵਿੱਚ ਉਤਾਰਨ ’ਚ ਦਿਲਚਸਪੀ ਦਿਖਾਈ। ਡਾ. ਗੋਸਲ ਨੇ ਇਸ ਖਿੱਤੇ ਵਿੱਚ ਖੇਤੀ ਦੇ ਵਿਕਾਸ, ਖੋਜ ਅਤੇ ਖੇਤੀ ਤਕਨਾਲੋਜੀਆਂ ਦੇ ਪਸਾਰ ਲਈ ਯੂਨੀਵਰਸਿਟੀ ਵੱਲੋਂ ਪਾਏ ਯੋਗਦਾਨ ਬਾਰੇ ਦੱਸਿਆ। ਚੂਹਿਆਂ ਦੀ ਰੋਕਥਾਮ ਲਈ ਪੀ.ਏ.ਯੂ. ਨੇ ਨਵੀਆਂ ਖੋਜਾਂ ਕਿਸਾਨਾਂ ਨੂੰ ਦੇ ਕੇ ਫਸਲਾਂ ਦੇ ਨੁਕਸਾਨ ਨੂੰ ਜ਼ਿਕਰਯੋਗ ਹੱਦ ਤੱਕ ਘਟਾਇਆ ਹੈ। ਅੰਤਰਰਾਸ਼ਟਰੀ ਸਾਂਝ ਸਦਕਾ ਇਸ ਦਿਸ਼ਾ ਵਿੱਚ ਹੋਰ ਕਾਰਜ ਕੀਤੇ ਜਾਣ ਦੀ ਸੰਭਾਵਨਾ ਹੈ। ਡੀਨ ਡਾ. ਕਿਰਨ ਬੈਂਸ ਨੇ ਵੀ ਪ੍ਰਮੁੱਖ ਖੋਜ ਖੇਤਰਾਂ ਬਾਰੇ ਗੱਲ ਕਰਦਿਆਂ ਵਿਸ਼ੇਸ਼ ਤੌਰ ’ਤੇ ਪੋਸ਼ਣ ਦੇ ਖੇਤਰ ਵਿੱਚ ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ। ਇਸ ਦੌਰੇ ਦੇ ਸੰਚਾਲਕ ਜੀਵ ਵਿਗਿਆਨੀ ਡਾ. ਨੀਨਾ ਸਿੰਗਲਾ ਨੇ ਡੀਕਿਨ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਪੰਜਾਬ ਦੀ ਪੇਂਡੂ ਵਿਰਾਸਤ ਦਾ ਅਜਾਇਬ ਘਰ ਦਿਖਾਇਆ। ਡੀਕਿਨ ਯੂਨੀਵਰਸਿਟੀ ਵਿੱਚ ਖੋਜ ਅਤੇ ਅਧਿਆਪਨ ਦੇ ਮੌਕਿਆਂ ਸਬੰਧੀ ਇੱਕ ਵਿਸ਼ੇਸ਼ ਭਾਸ਼ਣ ਵੀ ਪੀ.ਏ.ਯੂ. ਵਿਗਿਆਨ ਕਲੱਬ ਵਿੱਚ ਰੱਖਿਆ ਗਿਆ। ਪੀ.ਏ.ਯੂ. ਵਿਗਿਆਨ ਕਲੱਬ ਦੇ ਸਕੱਤਰ ਡਾ. ਕਮਲਦੀਪ ਸਿੰਘ ਸਾਂਘਾ ਨੇ ਸਾਰਿਆਂ ਦਾ ਧੰਨਵਾਦ ਕੀਤਾ।