ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋਸਤਾਂ ਨਾਲ ਰਲ ਕੇ ਪੋਟਾਸ਼ ਵਾਲਾ ਬੰਬ ਚਲਾਉਣ ਗਿਆ ਨੌਜਵਾਨ ਝੁਲਸਿਆ

07:53 AM Nov 02, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਨਵੰਬਰ
ਦੀਵਾਲੀ ਵਾਲੇ ਦਿਨ ਲੋਹੇ ਦੀ ਪਾਈਪ ਵਿੱਚ ਪੋਟਾਸ਼ ਪਾ ਕੇ ਉਸ ਨੂੰ ਚਲਾਉਣਾ ਸ਼ਹਿਰ ਦੇ ਇੱਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਜਨਕਪੁਰੀ ਇਲਾਕੇ ਵਿੱਚ ਇਸ ਤਰ੍ਹਾਂ ਪਟਾਸ ਬੰਬ ਚਲਾਉਣ ਵਾਲੇ ਨੌਜਵਾਨ ਦੀ ਲੱਤ ’ਤੇ ਹੀ ਬੰਬ ਚੱਲ ਗਿਆ ਤੇ ਉਸ ਦੀ ਲੱਤ ਬੁਰੇ ਤਰੀਕੇ ਦੇ ਨਾਲ ਝੁਲਸ ਗਈ। ਜ਼ਖਮੀ ਹਾਲਾਤ ਵਿੱਚ ਉਸ ਦੇ ਦੋਸਤ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ, ਜਿਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਈ ਰੈਫਰ ਕਰ ਦਿੱਤਾ। ਜ਼ਖ਼ਮੀ ਨੌਜਵਾਨ ਦੀ ਪਛਾਣ ਅਸਲਮ ਵਾਸੀ ਜਨਕਪੁਰੀ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਸਲਮ ਆਪਣੇ ਦੋਸਤਾਂ ਨਾਲ ਲੋਹੇ ਦੇ ਪਾਈਪ ਵਿੱਚ ਪੋਟਾਸ਼ ਪਾ ਕੇ ਬੰਬ ਬਣਾ ਚਲਾ ਰਿਹਾ ਸੀ। ਅਚਾਨਕ ਉਸ ਦੇ ਇੱਕ ਦੋਸਤ ਨੇ ਪਾਈਪ ਵਿੱਚ ਪੈਟਰੋਲ ਪਾ ਕੇ ਉਸ ਦੇ ਪੈਰਾਂ ਕੋਲ ਚਲਾ ਦਿੱਤਾ। ਜਿਸ ਤੋਂ ਬਾਅਦ ਮੌਕੇ ’ਤੇ ਇੰਨਾ ਵੱਡਾ ਧਮਾਕਾ ਹੋਇਆ ਕਿ ਉਸ ਨੇ ਅਸਲਮ ਦੀਆਂ ਸਾਰੀਆਂ ਲੱਤਾਂ ਸਾੜ ਦਿੱਤੀਆਂ। ਇਹ ਧਮਾਕਾ ਇੰਨਾ ਅਚਾਨਕ ਹੋਇਆ ਕਿ ਅਸਲਮ ਤੇ ਉਸ ਦੇ ਦੋਸਤ ਇਸ ਕਾਰਨ ਪੈਦਾ ਹੋਏ ਖਤਰੇ ਨੂੰ ਸਮਝ ਹੀ ਨਾ ਸਕੇ। ਅਸਲਮ ਦੀ ਲੱਤ ਦੀ ਹਾਲਤ ਵਿਗੜਦੇ ਦੇਖ ਕੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ। ਅਸਲਮ ਨੇ ਦੱਸਿਆ ਕਿ ਧਮਾਕਾ ਉਸ ਦੇ ਪੈਰਾਂ ਕੋਲ ਹੋਇਆ। ਉਸ ਦੀ ਲੱਤ ਬੁਰੀ ਤਰ੍ਹਾਂ ਸੜ ਗਈ ਹੈ, ਜਿਸ ਕਾਰਨ ਕਾਫੀ ਸੱਟ ਲੱਗੀ ਹੈ।

Advertisement

Advertisement