ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਾਂਗਰੀ ਨਦੀ ਦਾ ਪਾੜ ਪੂਰਨ ਗਿਆ ਨੌਜਵਾਨ ਪਾਣੀ ’ਚ ਰੁੜ੍ਹਿਆ

08:29 AM Jul 14, 2023 IST

ਪੱਤਰ ਪ੍ਰੇਰਕ
ਦੇਵੀਗੜ੍ਹ, 13 ਜੁਲਾਈ
ਪਿੰਡ ਖਤੌਲੀ ਨੇੜੇ ਬੀਤੀ ਸ਼ਾਮ ਟਾਂਗਰੀ ਨਦੀ ਦੇ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਮੌਕੇ ਇੱਕ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (35) ਵਾਸੀ ਪਿੰਡ ਖਤੌਲੀ ਵਜੋਂ ਹੋਈ ਹੈ। ਟਾਂਗਰੀ ਨਦੀ ਦੇ ਬੰਨ੍ਹ ਵਿੱਚ ਪਾੜ ਪੈਣ ਮਗਰੋਂ ਮਨਜੀਤ ਹੋਰਨਾਂ ਲੋਕਾਂ ਨਾਲ ਰਲ ਕੇ ਪਾੜ ਪੂਰਨ ਦਾ ਯਤਨ ਕਰ ਰਿਹਾ ਸੀ, ਜਦੋਂ ਅਚਾਨਕ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਤੇ ਪਾਣੀ ’ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਮਨਜੀਤ ਸਿੰਘ ਨੂੰ ਪਹਿਲਾਂ ਮੁਢਲਾ ਸਿਹਤ ਕੇਂਦਰ ਦੂਧਨਸਾਧਾਂ ਲਿਆਂਦਾ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਰੈਡਰ ਕੀਤਾ ਗਿਆ, ਪਰ ਪਟਿਆਲਾ ਪੁੱਜਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਾਲੀ ਮਦਦ ਦਿਵਾਉਣ ਦਾ ਭਰੋਸਾ ਦਿੱਤਾ।

Advertisement

Advertisement
Tags :
ਟਾਂਗਰੀਨੌਜਵਾਨਪਾਣੀ:ਪੂਰਨਰੁੜ੍ਹਿਆ