For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਨਦੀ ’ਚ ਰੁੜਿ੍ਹਆ

09:48 AM Aug 13, 2024 IST
ਨੌਜਵਾਨ ਨਦੀ ’ਚ ਰੁੜਿ੍ਹਆ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 12 ਅਗਸਤ
ਅੰਬਾਲਾ ਦੇ ਦੁਖੇੜੀ ਵਿੱਚ 24-25 ਸਾਲਾ ਨੌਜਵਾਨ ਬਰਸਾਤੀ ਨਦੀ ਵਿਚ ਰੁੜ੍ਹਨ ਕਾਰਨ ਲਾਪਤਾ ਹੋ ਗਿਆ। ਉਸ ਦੀ ਭਾਲ ਲਈ ਪੁਲੀਸ ਵੱਲੋਂ ਗੋਤਾਖੋਰਾਂ ਦੀ ਟੀਮ ਮੌਕੇ ’ਤੇ ਬੁਲਾਈ ਗਈ ਹੈ। ਜਾਣਕਾਰੀ ਅਨੁਸਾਰ ਚੁਡਿਆਲੀ ਪਿੰਡ ਦਾ ਰਹਿਣ ਵਾਲਾ ਨੌਜਵਾਨ ਸਵੇਰੇ ਜਦੋਂ ਦੁਖੇੜੀ ਦੇ ਆਸ-ਪਾਸ ਬਣੇ ਕਿਸੇ ਗੋਦਾਮ ਵਿੱਚ ਕੰਮ ’ਤੇ ਜਾ ਰਿਹਾ ਸੀ ਤਾਂ ਚੁਡਿਆਲੀ ਅਤੇ ਦੁਖੇੜੀ ਦੇ ਵਿਚਕਾਰ ਪੈਂਦੀ ਬਰਸਾਤੀ ਨਦੀ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਸ ਦੇ ਪੈਰ ਉੱਖੜ ਗਏ ਅਤੇ ਉਹ ਨਦੀ ਵਿਚ ਰੁੜ੍ਹ ਗਿਆ। ਮੌਹੜਾ ਚੌਕੀ ਇੰਚਾਰਜ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਨੂੰ ਬੁਲਾ ਕੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement
Advertisement
Author Image

sukhwinder singh

View all posts

Advertisement
×