For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਸ਼ੱਕੀ ਹਾਲਤ ’ਚ ਨਹਿਰ ਵਿੱਚ ਡਿੱਗਿਆ, ਤਲਾਸ਼ ਜਾਰੀ

01:38 PM Oct 21, 2024 IST
ਨੌਜਵਾਨ ਸ਼ੱਕੀ ਹਾਲਤ ’ਚ ਨਹਿਰ ਵਿੱਚ ਡਿੱਗਿਆ  ਤਲਾਸ਼ ਜਾਰੀ
ਨਹਿਰ ਕੰਢੇ ਡਿੱਗਾ ਮਿਲਿਆ ਮੋਟਰਸਾਈਕਲ ਤੇ ਹੋਰ ਸਾਮਾਨ।
Advertisement

ਜਸਵੀਰ ਸਿੰਘ ਭੁੱਲਰ
ਦੋਦਾ, 21 ਅਕਤੂਬਰ
ਪਿੰਡ ਭੁੱਲਰ ਕੋਲੋਂ ਲੰਘਦੀਆਂ ਨਹਿਰਾਂ ਵਿੱਚੋਂ ਰਾਜਸਥਾਨ ਨਹਿਰ ਦੇ ਕੰਢੇ ਤੋਂ ਹਾਦਸੇ ਦਾ ਸ਼ਿਕਾਰ ਮੋਟਰਸਾਈਕਲ ਪੀਬੀ 60 ਸੀ4470 ਹੀਰੋ ਡੀਲੈਕਸ ਮਿਲਿਆ ਹੈ, ਜਿਸ ਦੇ ਕੋਲ ਇਕ ਬੂਟ ਤੇ ਝੋਲਾ ਵੀ। ਪਤਾ ਲੱਗਾ ਹੈ ਕਿ ਇਸ ਮੋਟਰਸਾਈਕਲ ਉਤੇ ਜਸਵਿੰਦਰ ਸਿੰਘ ਰਾਣਾ ਪੁੱਤਰ ਰਾਜਾ ਸਿੰਘ, ਵਾਸੀ ਪਿੰਡ ਖੂੰਨਣ ਖ਼ੁਰਦ ਸਵਾਰ ਸੀ।
ਦੱਸਿਆ ਜਾਂਦਾ ਹੈ ਕਿ ਜਸਵਿੰਦਰ ਸਿੰਘ ਦੋਦਾ ਵਿਖੇ ਡੀਜੇ ਤੇ ਕੋਲਡ ਡਰਿੰਕਸ ਦੀ ਦੁਕਾਨ ’ਤੇ ਕੰਮ ਕਰਦਾ ਸੀ। ਉਹ ਐਤਵਾਰ ਸ਼ਾਮ ਨੂੰ ਦੁਕਾਨ ਮਾਲਕ ਦਾ ਮੋਟਰਸਾਈਕਲ ਲੈ ਆਪਣੇ ਪਿੰਡ ਲਈ ਤੁਰਿਆ ਸੀ ਪਰ ਘਰ ਨਹੀਂ ਪੁੱਜਾ। ਸੂਚਨਾ ਮਿਲਦਿਆਂ ਥਾਣਾ ਸਦਰ ਮੁਕਤਸਰ ਦੀ ਐਸਐਚਓ ਹਰਪ੍ਰੀਤ ਕੌਰ, ਏਐਸਆਈ ਹਰਵਿੰਦਰ ਸਿੰਘ ਸਮੇਤ ਟੀਮ ਮੌਕੇ ਪੁੱਜ ਗਏ ਅਤੇ ਉਸ ਦੇ ਵਾਰਸਾਂ ਨੂੰ ਬੁਲਾ ਕੇ ਜਾਂਚ ਵਿਚ ਜੁਟ ਗਏ ਹਨ।

Advertisement

Advertisement
Advertisement
Author Image

Balwinder Singh Sipray

View all posts

Advertisement