ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਧ ਟੱਪ ਕੇ ਸੰਸਦ ਕੰਪਲੈਕਸ ਵਿੱਚ ਵੜਿਆ ਨੌਜਵਾਨ

11:30 PM Aug 16, 2024 IST

ਨਵੀਂ ਦਿੱਲੀ, 16 ਅਗਸਤ

Advertisement

ਸੁਰੱਖਿਆ ’ਚ ਸੰਨ੍ਹ ਲਾਉਂਦਿਆਂ ਅੱਜ ਦੁਪਹਿਰ ਵੇਲੇ 20 ਵਰ੍ਹਿਆਂ ਦਾ ਇੱਕ ਨੌਜਵਾਨ ਕੰਧ ਟੱਪ ਕੇ ਸੰਸਦ ਕੰਪਲੈਕਸ ਅੰਦਰ ਇੱਕ ਹੋਰ ਇਮਾਰਤ ’ਚ ਦਾਖਲ ਹੋ ਗਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ’ਚ ਨਿੱਕਰ ਤੇ ਟੀ-ਸ਼ਰਟ ਪਹਿਨੇ ਹੋਏ ਸ਼ੱਕੀ ਵਿਅਕਤੀ ਨੂੰ ਸੀਆਈਐੱਸਐੱਫ ਦੇ ਹਥਿਆਰਬੰਦ ਜਵਾਨਾਂ ਨੇ ਫੜਿਆ ਹੋਇਆ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਸੂਤਰਾਂ ਨੇ ਕਿਹਾ ਕਿ ਉਕਤ ਨੌਜਵਾਨ ਕੋਲੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਉਸ ਨੂੰ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਇਮਤਿਆਜ਼ ਖ਼ਾਨ ਮਾਰਗ ਵਾਲੇ ਪਾਸੇ ਵਾਪਰੀ। ਸੂਤਰਾਂ ਮੁਤਾਬਕ ਸ਼ੱਕੀ ਵਿਅਕਤੀ ਦੁਪਹਿਰ ਵੇਲੇ ਲਗਪਗ 2.45 ਵਜੇ ਕੰਧ ਟੱਪ ਕੇ ਸੰਸਦ ਕੰਪਲੈਕਸ ਅੰਦਰ ਇੱਕ ਇਮਾਰਤ ’ਚ ਦਾਖਲ ਹੋ ਗਿਆ। ਨੌਜਵਾਨ ਦੀ ਪਛਾਣ ਮਨੀਸ਼ ਵਾਸੀ ਅਲੀਗੜ੍ਹ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।  ਦਿੱਲੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਕੰਧ ਕਿਵੇਂ ਟੱਪਿਆ ਅਤੇ ਕੰਪਲੈਕਸ ਦੇ ਅੰਦਰ ਕਿਸ ਤਰ੍ਹਾਂ ਗਿਆ।’’ ਉਨ੍ਹਾਂ ਆਖਿਆ ਕਿ ਜਾਂਚ ਤਹਿਤ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਫੜਿਆ ਗਿਆ ਸ਼ੱਕੀ ਵਿਅਕਤੀ ਮਾਨਸਿਕ ਤੌਰ ਸਿਹਤਮੰਦ ਨਹੀਂ ਲੱਗਦਾ ਕਿਉਂਕਿ ਉਹ ਆਪਣਾ ਨਾਂ ਵੀ ਠੀਕ ਤਰ੍ਹਾਂ ਨਹੀਂ ਦੱਸ ਸਕਿਆ। ਕੇਂਦਰੀ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਵੀ ਉਸ ਕੋੋਲੋਂ ਪੁੱਛ ਪੜਤਾਲ ਕੀਤੀ ਪਰ ਕੁਝ ਵੀ ਸ਼ੱਕੀ ਸਾਹਮਣੇ ਨਹੀਂ ਆਇਆ। -ਪੀਟੀਆਈ

 

Advertisement

Advertisement
Advertisement