ਗਣਪਤੀ ਦੀ ਮੂਰਤੀ ਜਲ ਪ੍ਰਵਾਹ ਕਰਦਿਆਂ ਨੌਜਵਾਨ ਡੁੱਬਿਆ
08:59 AM Sep 15, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਇਥੇ ਕਿਲਾ ਮੁਹੱਲਾ ਤੋਂ ਆਪਣੇ ਦੋਸਤਾਂ ਨਾਲ ਗਣਪਤੀ ਵਿਸਰਜਨ ਲਈ ਸਤਲੁਜ ਦਰਿਆ ’ਤੇ ਗਏ ਹਰਸ਼ ਮਹਿਰਾ ਉਰਫ ਬੱਬੂ ਦੀ ਸਤਲੁਜ ਦਰਿਆ ’ਚ ਡੁੱਬਣ ਕਾਰਨ ਮੌਤ ਹੋ ਗਈ। ਇਸ ਦੌਰਾਨ ਉਸ ਦੇ ਸਾਥੀਆਂ ਨੇ ਮਦਦ ਲਈ ਰੌਲਾ ਪਾਇਆ ਪਰ ਕਾਫੀ ਦੇਰ ਹੋ ਚੁੱਕੀ ਸੀ। ਗੋਤਾਖੋਰਾਂ ਨੇ ਦੇਰ ਰਾਤ ਉਸ ਦੀ ਲਾਸ਼ ਨੂੰ ਬਾਹਰ ਕੱਢਿਆ। ਥਾਣਾ ਲਾਡੋਵਾਲ ਦੀ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਹਰਸ਼ ਮਹਿਰਾ ਆਪਣੇ ਦੋਸਤਾਂ ਨਾਲ ਭਗਵਾਨ ਗਣੇਸ਼ ਦੀ ਮੂਰਤੀ ਜਲ ਪ੍ਰਵਾਹ ਕਰਨ ਲਈ ਸ਼ੋਭਾ ਯਾਤਰਾ ਨਾਲ ਗਿਆ ਸੀ, ਜਦੋਂ ਉਹ ਸਤਲੁਜ ਦਰਿਆ ’ਤੇ ਮੂਰਤੀ ਪ੍ਰਵਾਹ ਕਰਨ ਪੁੱਜੇ ਤਾਂ ਪਾਣੀ ਡੂੰਘਾ ਹੋਣ ਕਾਰਨ ਹਰਸ਼ ਡੁੱਬ ਗਿਆ। ਥਾਣਾ ਲਾਡੋਵਾਲ ਦੇ ਐੱਸਐੱਚਓ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਤੇ ਇੰਸਪੈਕਟਰ ਹਰਪ੍ਰੀਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੂਰਤੀ ਜਲ ਪ੍ਰਵਾਹ ਕਰਨ ਵੇਲੇ ਡੂੰਘੇ ਪਾਣੀ ਵਿਚ ਨਾ ਜਾਣ।
Advertisement
Advertisement