ਘੱਗਰ ਦੇ ਪਾਣੀ ਵਿੱਚ ਨੌਜਵਾਨ ਰੁੜ੍ਹਿਆ
09:03 AM Jul 21, 2023 IST
ਪੱਤਰ ਪ੍ਰੇਰਕ
ਮੂਨਕ, 20 ਜੁਲਾਈ
ਘੱਗਰ ਵਿੱਚ ਆਏ ਹੜ੍ਹ ਕਾਰਨ ਸ਼ਹਿਰ ਦੀ ਹਦੂਰ ਅੰਦਰ ਅੱਜ ਤੋਂ ਪਹਿਲਾਂ ਵੀ ਤਿੰਨ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਦੋ ਨੌਜਵਾਨ ਸਨ ਅਤੇ ਇੱਕ 60 ਸਾਲ ਦਾ ਬਜ਼ੁਰਗ ਸੀ। ਅੱਜ ਫਿਰ ਘੱਗਰ ਦੇ ਹੜ੍ਹ ਦੇ ਪਾਣੀ ਨੇ ਮੂਨਕ ਦੇ ਤੀਹ ਸਾਲਾ ਨੌਜਵਾਨ ਦੇਸੂ ਦੀ ਬਲੀ ਲੈ ਲਈ। ਮ੍ਰਿਤਕ ਨੌਜਵਾਨ ਟੋਹਾਣਾ ਵੱਲੋਂ ਆਪਣੇ ਪਿੰਡ ਮੂਨਕ ਵੱਲ ਨੂੰ ਆ ਰਿਹਾ ਸੀ। ਇਸ ਕਾਰਨ ਉਹ ਪਾਣੀ ਦੇ ਪਾੜ ਵਿੱਚੋਂ ਦੀ ਲੰਘਣ ਲੱਗਿਆ ਤਾਂ ਪਾਣੀ ਵਿੱਚ ਹੀ ਡੁੱਬ ਗਿਆ। ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੀ ਮੌਕੇ ’ਤੇ ਪਹੁੰਚ ਚੁੱਕਿਆ ਹੈ ਪਰ ਗੋਤਾਖੋਰ ਦੀ ਟੀਮ ਨਹੀਂ ਪਹੁੰਚੀ ਸੀ ਜਿਸ ਕਾਰਨ ਲਾਸ਼ ਲੱਭਣ ਵਿਚ ਦੇਰੀ ਹੋ ਰਹੀ ਹੈ।
Advertisement
Advertisement