ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ

09:00 AM Oct 25, 2024 IST

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 24 ਅਕਤੂਬਰ
ਇਥੋਂ ਦੇ ਨਜ਼ਦੀਕੀ ਪਿੰਡ ਨੌਸ਼ਹਿਰਾ ਮੱਝਾ ਸਿੰਘ ਦੇ ਇਕ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਗਰ ਉਰਫ ਅਜੇ ਪੁੱਤਰ ਦਿਲਬਾਗ ਵਾਸੀ ਨੌਸ਼ਹਿਰਾ ਮੱਝਾ ਸਿੰਘ ਵਜੋਂ ਹੋਈ ਹੈ।
ਥਾਣਾ ਸੇਖਵਾਂ ਦੇ ਸਬ-ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਮ੍ਰਿਤਕ ਦੇ ਪਿਤਾ ਦਿਲਬਾਗ ਵਾਸੀ ਨੌਸ਼ਹਿਰਾ ਮੱਝਾ ਸਿੰਘ ਨੇ ਪੁਲੀਸ ਨੂੰ ਦੱਸਿਆ ਬੀਤੇ ਦਿਨ ਸਵੇਰੇ ਕਰੀਬ 10 ਵਜੇ ਰਾਜਿੰਦਰ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਚੂਹੜ ਚੱਕ ਅਤੇ ਕੁਲਦੀਪ ਸਿੰਘ ਉਰਫ ਸਿੱਧੂ ਵਾਸੀ ਪਿੰਡ ਸੁਚਾਨੀਆ (ਦੋਵੇਂ ਜਣੇ) ਉਨ੍ਹਾਂ ਦੇ ਘਰ ਆਏ ਅਤੇ ਉਸਦੇ ਲੜਕੇ ਸਾਗਰ ਉਰਫ ਅਜੇ ਨੂੰ ਆਪਣੇ ਨਾਲ ਲੈ ਗਏ। ਦੇਰ ਸ਼ਾਮ ਨੂੰ ਉਸ ਨੂੰ ਇਤਲਾਹ ਮਿਲੀ ਕਿ ਸਾਗਰ ਉਰਫ ਅਜੇ ਦੀ ਸਰਕਾਰੀ ਹਸਪਤਾਲ ਨੌਸ਼ਹਿਰਾ ਮੱਝਾ ਸਿੰਘ ’ਚ ਮੌਤ ਹੋ ਗਈ ਹੈ। ਉਹ ਪਰਿਵਾਰਕ ਮੈਂਬਰਾਂ ਸਮੇਤ ਜਦੋਂ ਹਸਪਤਾਲ ਪੁੱਜੇ ਤਾਂ ਡਾਕਟਰ ਨੇ ਦੱਸਿਆ ਹਸਪਤਾਲ ਪਹੁੰਚਣ ਸਮੇਂ ਸਾਗਰ ਔਖੇ ਔਖੇ ਸਾਹ ਲੈ ਰਿਹਾ ਸੀ, ਜਿਸਦੀ ਫਸਟਏਡ ਦਿੰਦੇ ਸਮੇਂ ਹੀ ਮੌਤ ਹੋ ਗਈ।
ਦਿਲਬਾਗ ਨੇ ਸ਼ੱਕ ਜਾਹਰ ਕੀਤਾ ਕਿ ਉਸਦੇ ਲੜਕੇ ਸਾਗਰ ਨੂੰ ਰਾਜਿੰਦਰ ਸਿੰਘ ਉਰਫ ਸ਼ੇਰਾ ਅਤੇ ਕੁਲਦੀਪ ਸਿੰਘ ਉਰਫ ਸਿੱਧੂ ਨੇ ਕੋਈ ਸੱਟ ਮਾਰ ਕੇ ਜਾਂ ਕਿਸੇ ਵਾਹਨ ਤੋਂ ਸੁੱਟ ਕੇ ਜ਼ਖਮੀ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਦਿਲਬਾਗ ਦੇ ਬਿਆਨਾਂ ’ਤੇ ਰਾਜਿੰਦਰ ਸਿੰਘ ਉਰਫ ਸ਼ੇਰਾ ਅਤੇ ਕੁਲਦੀਪ ਸਿੰਘ ਉਰਫ ਸਿੱਧੂ ਖਿਲਾਫ਼ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Advertisement

Advertisement