For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਨੇ ਰੇਲ ਗੱਡੀ ਅੱਗੇ ਆ ਕੇ ਕੀਤੀ ਖੁਦਕੁਸ਼ੀ

07:50 AM Apr 12, 2024 IST
ਨੌਜਵਾਨ ਨੇ ਰੇਲ ਗੱਡੀ ਅੱਗੇ ਆ ਕੇ ਕੀਤੀ ਖੁਦਕੁਸ਼ੀ
Advertisement

ਪੱਤਰ ਪ੍ਰੇਰਕ
ਲਾਲੜੂ, 11 ਅਪਰੈਲ
ਰੇਲਵੇ ਸਟੇਸ਼ਨ ਲਾਲੜੂ-ਦੱਪਰ ਵਿਚਕਾਰ ਬੀਤੀ ਰਾਤ ਲੈਹਲੀ ਫਾਟਕ ਨੇੜੇ ਇੱਕ ਰੇਲ ਗੱਡੀ ਅੱਗੇ ਆ ਕੇ ਇੱਕ 20 ਸਾਲਾਂ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਰੇਲਵੇ ਪੁਲੀਸ ਚੌਕੀ ਲਾਲੜੂ ਦੇ ਇੰਚਾਰਜ ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਨੇ ਰੇਲ ਗੱਡੀ ਆ ਕੇ ਅੱਗੇ ਆ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ, ਜਿਸ ਦੀ ਸ਼ਨਾਖਤ ਅਭਿਸ਼ੇਕ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਖੇੜੀ ਜੱਟਾਂ ਥਾਣਾ ਲਾਲੜੂ ਵਜੋਂ ਹੋਈ ਹੈ। ਨੌਜਵਾਨ ਆਪਣੀ ਮਾਤਾ ਦੀ ਬਿਮਾਰੀ ਕਾਰਨ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਜਿੱਦੀ ਤੇ ਗੁੱਸੇ ਵਾਲਾ ਵਿਅਕਤੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਪੁਲੀਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Advertisement

Advertisement
Author Image

Advertisement
Advertisement
×