ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਯੋਗ ਸੰਸਥਾਨ ਨੇ ਯੋਗ ਯਾਤਰਾ ਕੱਢੀ

10:18 AM May 28, 2024 IST
ਫਗਵਾੜਾ ਵਿੱਚ ਕੱਢੀ ਗਈ ਯੋਗ ਯਾਤਰਾ ਵਿੱਚ ਸ਼ਾਮਲ ਲੋਕ।- ਫੋਟੋ: ਚਾਨਾ

ਫਗਵਾੜਾ:

Advertisement

ਭਾਰਤੀ ਯੋਗ ਸੰਸਥਾਨ ਵੱਲੋਂ ਫਗਵਾੜਾ ਵਿੱਚ ਯੋਗ ਯਾਤਰਾ ਕੱਢੀ ਗਈ ਜਿਸ ਵਿੱਚ 200 ਤੋਂ ਵੱਧ ਯੋਗ ਕਰਮੀਆਂ ਨੇ ਹਿੱਸਾ ਲਿਆ। ਇਨ੍ਹਾਂ ਯੋਗ ਕਰਮੀਆਂ ਨੇ ਚਾਰ ਕਿਲੋਮੀਟਰ ਦੀ ਦੂਰੀ ਫਗਵਾੜਾ ਸ਼ਹਿਰ ਦੇ ਵੱਖੋ-ਵੱਖਰੇ ਬਾਜ਼ਾਰਾਂ ਤੇ ਇਲਾਕਿਆਂ ਵਿੱਚ ਤੁਰਦਿਆਂ ਤੈਅ ਕੀਤੀ ਅਤੇ ਯੋਗ ਕਰਨ ਦਾ ਸੰਦੇਸ਼ ਦਿੱਤਾ। ਯੋਗ ਯਾਤਰਾ ਕਮਲਾ ਨਹਿਰੂ ਸਕੂਲ, ਹਰਿਗੋਬਿੰਦ ਨਗਰ ਤੋਂ ਤੁਰਦਿਆਂ ਇਹ ਯਾਤਰਾ ਮਾਡਲ ਟਾਊਨ, ਜੀ.ਟੀ. ਰੋਡ, ਜੋਸ਼ੀਆ ਮੁਹੱਲਾ, ਸੈਂਟਰਲ ਟਾਊਨ, ਵਰਮਾਨੀ ਪਾਰਕ ਪੁੱਜੀ ਜਿੱਥੇ ਲੋਕਾਂ ਨੇ ਇਸ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਮੁੱਖ ਤੌਰ ’ਤੇ ਕੰਮ ਕਰਨ ਵਾਲੇ ਅਨਿਲ ਕੋਛੜ ਨੇ ਕਿਹਾ ਕਿ ਜੀਵਨ ਵਿੱਚ ਸਿਹਤਮੰਦ ਰਹਿਣ ਲਈ ਯੋਗ ਕਰਨਾ ਜ਼ਰੂਰੀ ਹੈ। ਇਸ ਮੌਕੇ ਅਨਿਲ ਕੌਛੜ, ਧੀਰਜ ਵੈਦ, ਸੰਦੀਪ ਗਰਗ, ਸੰਦੀਪ ਮਲਹੋਤਰਾ, ਯਗਦੱਤ ਪ੍ਰਭਾਕਰ, ਦਵਿੰਦਰ ਸਿੰਘ, ਪਰਵਿੰਦਰ ਸਿੰਘ, ਨੀਲਮ ਚੋਪੜਾ, ਅਰਚਨਾ ਬੱਤਰਾ ਤੇ ਸਵਿਤਾ ਪ੍ਰਾਸ਼ਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement