ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਲਮੀ ਕੁਸ਼ਤੀ ਸੰਸਥਾ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ’ਤੇ ਮੁੜ ਪਾਬੰਦੀ ਲਾਉਣ ਦੀ ਧਮਕੀ

06:33 AM Apr 27, 2024 IST

ਨਵੀਂ ਦਿੱਲੀ, 26 ਅਪਰੈਲ
ਕੁਸ਼ਤੀ ਬਾਰੇ ਆਲਮੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਭਾਰਤ ’ਤੇ ਮੁੜ ਪਾਬੰਦੀ ਲਾਉਣ ਅਤੇ ਇਸ ਦੇ ਪਹਿਲਵਾਨਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਫਾਈਨਲ ਓਲੰਪਿਕ ਕੁਆਲੀਫਾਇਰ ਮੁਕਾਬਲਿਆਂ ਵਿਚ ਸ਼ਾਮਲ ਹੋਣ ਤੋਂ ਰੋਕਣ ਦੀ ਧਮਕੀ ਦਿੱਤੀ ਹੈ। ਆਲਮੀ ਸੰਸਥਾ ਨੇ ਕਿਹਾ ਕਿ ਜੇਕਰ ਐਡਹਾਕ ਕਮੇਟੀ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦਾ ਕੰਮਕਾਜ ਚਲਾਉਣ ਲਈ ਮੁੜ ਲਿਆਂਦਾ ਗਿਆ ਤਾਂ ਉਹ ਉਪਰੋਕਤ ਕਦਮ ਚੁੱਕਣ ਲਈ ਮਜਬੁੂਰ ਹੋਵੇਗੀ। ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿਚ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੂੰ ਹਦਾਇਤ ਕੀਤੀ ਸੀ ਕਿ ਉਹ ਇਕ ਹਲਫ਼ਨਾਮੇ ਰਾਹੀਂ ਉਨ੍ਹਾਂ ਹਾਲਾਤ ਬਾਰੇ ਦੱਸੇ, ਜਿਸ ਕਰਕੇ ਡਬਲਿਊਐੱਫਆਈ ਦਾ ਕੰਮਕਾਜ ਚਲਾ ਰਹੀ ਐਡਹਾਕ ਕਮੇਟੀ ਨੂੰ ਭੰਗ ਕਰਨਾ ਪਿਆ ਸੀ। ਯੂਡਬਲਿਊਡਬਲਿਊ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਲਿਖੇ ਪੱਤਰ ਵਿਚ ਸਾਫ਼ ਕਰ ਦਿੱਤਾ ਕਿ ਉਹ ਕਿਸੇ ਵੀ ਮੁਲਕ ਦੀ ਕੌਮੀ ਐਸੋਸੀਏਸ਼ਨ ਵਿਚ ਕਿਸੇ ਤੀਜੀ ਧਿਰ ਦੇ ਦਖ਼ਲ ਨੂੰ ਬਰਦਾਸ਼ਤ ਨਹੀਂ ਕਰੇਗੀ। -ਪੀਟੀਆਈ

Advertisement

Advertisement
Advertisement