ਵਿਸ਼ਵ ਕੱਪ ਨੇ ਦਸ ਲੱਖ ਦਰਸ਼ਕਾਂ ਨੂੰ ਸਟੇਡੀਅਮ ਤੱਕ ਖਿੱਚਿਆ
06:50 AM Nov 12, 2023 IST
ਅਹਿਮਦਾਬਾਦ: ਇਸ ਕ੍ਰਿਕਟ ਵਿਸ਼ਵ ਕੱਪ ਨੂੰ ਹੁਣ ਤੱਕ ਦਸ ਲੱਖ ਤੋਂ ਵੱਧ ਲੋਕ ਸਟੇਡੀਅਮ ਵਿੱਚ ਦੇਖ ਚੁੱਕੇ ਹਨ ਅਤੇ ਇਹ ਆਈਸੀਸੀ ਦੇ ਇਤਿਹਾਸ ਵਿੱਚ ਸਟੇਡੀਅਮ ਵਿੱਚ ਸਭ ਤੋਂ ਵੱਧ ਦਰਸ਼ਕਾਂ ਦੀ ਮੌਜੂਦਗੀ ਵਾਲਾ ਟੂਰਨਾਮੈਂਟ ਬਣ ਸਕਦਾ ਹੈ। ਆਈਸੀਸੀ ਨੇ ਬਿਆਨ ਵਿੱਚ ਕਿਹਾ ਕਿ ਹਾਲੇ ਟੂਰਨਾਮੈਂਟ ਵਿੱਚ ਛੇ ਮੈਚ ਬਾਕੀ ਹਨ ਅਤੇ ਸ਼ੁੱਕਰਵਾਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਅਫ਼ਗਾਨਿਸਤਾਨ ਅਤੇ ਦੱਖਣੀ ਅਫਰੀਕਾ ਦੇ ਮੈਚ ਵਿੱਚ ਦਸ ਲੱਖ ਦਰਸ਼ਕਾਂ ਦਾ ਅੰਕੜਾ ਛੂਹ ਗਿਆ ਹੈ। ਟੂਰਨਾਮੈਂਟ ਨੇ ਡਜਿੀਟਲ ਅਤੇ ਵੱਖ-ਵੱਖ ਪਲੇਟਫਾਰਮਾਂ ’ਤੇ ਦੇਖੇ ਜਾਣ ਦੇ ਕਈ ਰਿਕਾਰਡ ਪਹਿਲਾਂ ਹੀ ਤੋੜ ਦਿੱਤੇ ਹਨ। ਆਈਸੀਸੀ ਦੇ ਈਵੈਂਟ ਮੁਖੀ ਕ੍ਰਿਸ ਟੇਟਲੀ ਨੇ ਕਿਹਾ, ‘‘ਦਸ ਲੱਖ ਤੋਂ ਵੱਧ ਦਰਸ਼ਕਾਂ ਕਾਰਨ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ-2023 ਨੇ ਇੱਕ ਰੋਜ਼ਾ ਵਿੱਚ ਦਰਸ਼ਕਾਂ ਦੀ ਰੁਚੀ ਅਤੇ ਵਿਸ਼ਵ ਕੱਪ ਦੀ ਹਰਮਨਪਿਆਰਤਾ ਦੀ ਮਿਸਾਲ ਪੇਸ਼ ਕੀਤੀ ਹੈ।’’ ਉਨ੍ਹਾਂ ਕਿਹਾ, ‘‘ਨਾਕਆਊਟ ਗੇੜ ਵਿੱਚ ਹੋਰ ਰਿਕਾਰਡ ਟੁੱਟਣ ਦੀ ਉਮੀਦ ਹੈ।’’ -ਪੀਟੀਆਈ
Advertisement
Advertisement