ਮਜ਼ਦੂਰਾਂ ਨੇ ਬੀਡੀਪੀਓ ਨੂੰ ਧਰਨਾ ਲਗਾਉਣ ਦੀ ਦਿੱਤੀ ਚਿਤਾਵਨੀ
05:47 PM Aug 24, 2023 IST
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 24 ਅਗਸਤ
ਪੇਂਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਮਨਰੇਗਾ ਤਹਿਤ ਕੰਮ ਲੈਣ ਲਈ ਬੀਡੀਪੀਓ ਕਾਹਨੂੰਵਾਨ ਨੂੰ ਮਿਲਿਆ। ਯੂਨੀਅਨ ਦੇ ਸੂਬਾ ਆਗੂ ਮੇਜਰ ਸਿੰਘ ਨੇ ਕਿਹਾ ਕਿ ਅੱਜ ਦੂਜੀ ਵਾਰ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਯਾਦ ਕਰਵਾਉਣ ਲਈ ਪਿੰਡ ਕੋਟ ਟੋਡਰ ਮੱਲ ਦੇ ਬੇਜ਼ਮੀਨੇ ਬੇਰੁਜ਼ਗਾਰ ਲੋਕਾਂ ਦਾ ਵਫ਼ਦ ਬੀਡੀਪੀਓ ਨੂੰ ਮਿਲਿਆ। ਉਨ੍ਹਾਂ ਨੂੰ ਮਨਰੇਗਾ ਸਕੀਮ ਤਹਿਤ ਇਸ ਸਾਲ ਹਾਲੇ ਕੋਈ ਵੀ ਦਿਹਾੜੀ ਨਹੀਂ ਦਿੱਤੀ ਗਈ। ਸਾਲ ਤੋਂ ਪਿੰਡ ਕੋਟ ਟੋਡਰ ਮੱਲ ਦੀਆਂ ਔਰਤਾਂ ਮਨਰੇਗਾ ਸਕੀਮ ਤਹਿਤ ਕੰਮ ਦੀ ਮੰਗ ਕਰ ਰਹੀਆਂ ਹਨ। ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਹਫ਼ਤੇ ਤੋਂ ਪਹਿਲਾਂ ਮਨਰੇਗਾ ਸਕੀਮ ਤਹਿਤ ਕੰਮ ਨਾ ਦਿੱਤਾ ਤਾਂ ਉਹ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਕਾਹਨੂੰਵਾਨ ਦਾ ਘਿਰਾਓ ਕਰਨਗੇ।
Advertisement
Advertisement