ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਨਾਅਰੇਬਾਜ਼ੀ

07:21 AM Apr 19, 2024 IST

ਪੱਤਰ ਪ੍ਰੇਰਕ
ਅਜਨਾਲਾ, 18 ਅਪਰੈਲ
ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਮਜ਼ਦੂਰਾਂ ਵੱਲੋਂ ਮਨਰੇਗਾ ਸਕੀਮ ਵਿੱਚ ਪਿਛਲੇ ਸਾਲ ਦੇ ਬਕਾਏ ਤੇ ਪਿੰਡਾਂ ਦੇ ਵਿਕਾਸ ਵਿੱਚ ਪਾਈਆਂ ਜਾ ਰਹੀਆਂ ਖ਼ਾਮੀਆਂ ਦੂਰ ਕਰਵਾਉਣ ਲਈ, ਬੀਡੀਪੀਓ ਅਜਨਾਲਾ ਦੇ ਦਫ਼ਤਰ ਸਾਹਮਣੇ ਮਜ਼ਦੂਰਾਂ, ਮਨਰੇਗਾ ਕੰਮਕਾਜੀ ਔਰਤਾਂ, ਨੌਜਵਾਨਾਂ ਨੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਦੁਧਰਾਏ ਨੇ ਕਿਹਾ ਕਿ ਪਹਿਲਾਂ ਹੀ ਮਨਰੇਗਾ ਦੀ ਦਿਹਾੜੀ ਬਹੁਤ ਘੱਟ ਹੈ ਤੇ ਮਜ਼ਦੂਰਾਂ ਨੂੰ ਕੰਮ ਵੀ ਸਿਰਫ਼ 100 ਦਿਨਾਂ ਦਾ ਹੀ ਮਿਲ ਰਿਹਾ ਹੈ, ਉੱਪਰੋਂ ਕੰਮ ਦੇ ਪੈਸੇ ਕਈ ਪਿੰਡਾਂ ਵਿੱਚ ਅਜੇ ਤਕ ਪਿਛਲੇ ਸਾਲ ਦੇ ਵੀ ਨਹੀਂ ਦਿੱਤੇ ਗਏ। ਇਸ ਕਾਰਨ ਮਜ਼ਦੂਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਸਕੀਮ ਦੇ 100 ਦਿਨ ਦੀ ਬਜਾਇ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਇਸ ਸਬੰਧੀ ਅਧਿਕਾਰੀਆਂ ਨੇ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਭਲਾ ਪਿੰਡ, ਸਮਸ਼ੇਰ ਸਿੰਘ ਡੱਲਾ, ਦਲਜੀਤ ਕੌਰ ਮੋਹਨ ਭਡਾਰੀਆਂ, ਗਾਇਕ ਗੁਰਪਾਲ ਗਿੱਲ ਸੈਦਪੁਰ, ਪਲਵਿੰਦਰ ਸਿੰਘ ਰਿਆੜ ਆਦਿ ਵੀ ਸ਼ਾਮਲ ਸਨ।

Advertisement

Advertisement
Advertisement