ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਜ਼ਦੂਰ ਦੇ ਘਰ ਨੂੰ ਅੱਗ ਲੱਗੀ

10:17 AM Nov 22, 2024 IST

ਪੱਤਰ ਪ੍ਰੇਰਕ
ਪਠਾਨਕੋਟ, 21 ਨਵੰਬਰ
ਪਿੰਡ ਛੋਟੇਪੁਰ ਵਿੱਚ ਇੱਕ ਦਿਹਾੜੀਦਾਰ ਸਤਪਾਲ ਦੇ ਘਰ ਵਿੱਚ ਅਚਾਨਕ ਅੱਗ ਲੱਗ ਜਾਣ ਨਾਲ ਘਰ ਵਿੱਚ ਪਿਆ ਸਾਰਾ ਸਾਮਾਨ ਸੜ ਗਿਆ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਤਪਾਲ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10:15 ਵਜੇ ਜਦੋਂ ਉਹ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਸੀ ਤਾਂ ਉਸ ਦੇ ਘਰ ਵਿੱਚ ਅਚਾਨਕ ਸਪਾਰਕਿੰਗ ਨਾਲ ਅੱਗ ਲੱਗ ਗਈ। ਘਰ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਮਿੰਟਾਂ ਵਿੱਚ ਹੀ ਸੜ ਕੇ ਸੁਆਹ ਹੋ ਗਿਆ। ਕੁਝ ਲੋਕਾਂ ਨੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾਇਆ ਅਤੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਰ ਤਦ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ।

Advertisement

ਘਰ ’ਚ ਅੱਗ ਲੱਗਣ ਕਾਰਨ ਸਾਮਾਨ ਸੜਿਆ

ਜਲੰਧਰ( ਪੱਤਰ ਪ੍ਰੇਰਕ): ਆਦਮਪੁਰ ਦੇ ਨਜ਼ਦੀਕ ਪਿੰਡ ਕਾਲਰਾ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਸੜ ਗਿਆ। ਘਰ ਦੀ ਮਾਲਕ ਪਰਮਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਹ ਗੁਰਦੁਆਰਾ ਸਾਹਿਬ ਗਈਆਂ ਸਨ ਪਰ ਜਦੋਂ ਉਹ ਘਰ ਵਾਪਸ ਆਈਆਂ ਤਾਂ ਘਰ ਦੇ ਅੰਦਰੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਕਾਰਨ ਘਰ ਏਅਰ ਕੰਡੀਸ਼ਨ, ਐੱਲਏਡੀ ਘਰ ਅੰਦਰ ਪਏ ਬੈੱਡ ਸਣੇ ਕੱਪੜੇ, ਸੋਫਾ ਸੈੱਟ, ਛੱਤ ’ਤੇ ਲੱਗੇ ਪੱਖਿਆਂ ਸਣੇ ਲੱਖਾਂ ਦਾ ਸਾਮਾਨ ਸੜ ਗਿਆ।

Advertisement
Advertisement