ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਦਸੇ ਵਿੱਚ ਮਜ਼ਦੂਰ ਹਲਾਕ

10:58 AM Nov 11, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਨਵੰਬਰ
ਅੰਬਾਲਾ ਕੈਂਟ ਵਿੱਚ ਮਜ਼ਦੂਰੀ ਕਰ ਕੇ ਮੌਹੜਾ ਆਪਣੇ ਘਰ ਵਾਪਸ ਜਾ ਰਹੇ ਵਿੱਕੂ ਕੁਮਾਰ (26) ਦੀ ਜੀਟੀ ਰੋਡ ਪਾਰ ਕਰਦੇ ਸਮੇਂ ਕਾਰ ਚਾਲਕ ਵੱਲੋਂ ਟੱਕਰ ਮਾਰਨ ਕਰ ਕੇ ਮੌਤ ਹੋ ਗਈ। ਪੜਾਓ ਪੁਲੀਸ ਨੇ ਮ੍ਰਿਤਕ ਦੇ ਭਰਾ ਵਿਕਾਸ ਕੁਮਾਰ ਦੀ ਸ਼ਿਕਾਇਤ ’ਤੇ ਕਾਰ ਚਾਲਕ ਸਤੀਸ਼ ਕੁਮਾਰ ਵਾਸੀ ਮਾਇਆ ਪੁਰੀ ਟਿੱਬਾ ਰੋਡ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਕਾਸ ਕੁਮਾਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਵਿੱਕੂ ਕੁਮਾਰ ਕੱਲ੍ਹ ਰਾਤ ਸਵਾ ਨੌਂ ਵਜੇ ਜਦੋਂ ਅੰਬਾਲਾ ਕੈਂਟ ਮਜ਼ਦੂਰੀ ਕਰ ਕੇ ਘਰ ਵਾਪਸ ਪੈਦਲ ਆ ਰਿਹਾ ਸੀ ਤਾਂ ਹੁੱਡਾ ਪਾਰਕ ਸਾਹਮਣੇ ਜੀਟੀ ਰੋਡ ਪਾਰ ਕਰਦੇ ਸਮੇਂ ਅੰਬਾਲਾ ਕੈਂਟ ਵੱਲੋਂ ਆ ਰਹੀ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸ ਦੇ ਭਰਾ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਸਤੀਸ਼ ਪੁੱਤਰ ਮਹਿੰਦਰ ਵਾਸੀ ਮਾਇਆਪੁਰੀ ਲੁਧਿਆਣਾ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

Advertisement