For the best experience, open
https://m.punjabitribuneonline.com
on your mobile browser.
Advertisement

ਪੱਖੋਵਾਲ ਰੋਡ ’ਤੇ ਰੇਲਵੇ ਪੁਲ ਦਾ ਕੰਮ ਮੁਕੰਮਲ ਹੋਣ ਕੰਢੇ

09:15 AM Dec 12, 2023 IST
ਪੱਖੋਵਾਲ ਰੋਡ ’ਤੇ ਰੇਲਵੇ ਪੁਲ ਦਾ ਕੰਮ ਮੁਕੰਮਲ ਹੋਣ ਕੰਢੇ
ਪੱਖੋਵਾਲ ਰੋਡ ’ਤੇ ਰੇਲਵੇ ਪੁਲ ਦੀ ਸੜਕ ਬਣਾਉਣ ਦਾ ਚੱਲ ਰਿਹਾ ਕੰਮ।
Advertisement

ਗਗਨਦੀਪ ਅਰੋੜਾ
ਲੁਧਿਆਣਾ, 11 ਦਸੰਬਰ
ਸਨਅਤੀ ਸ਼ਹਿਰ ਲੁਧਿਆਣਾ ਦੇ ਪੱਖੋਵਾਲ ਰੋਡ ਨੇੜੇ ਰਹਿੰਦੀ ਆਬਾਦੀ ਨੂੰ ਨਵੇਂ ਸਾਲ ਤੋਂ ਪਹਿਲਾਂ ਵੱਡਾ ਤੋਹਫ਼ਾ ਮਿਲਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਕਾਫ਼ੀ ਸਮੇਂ ਤੋਂ ਲਟਕ ਰਿਹਾ ਰੇਲਵੇ ਪੁਲ (ਆਰਓਬੀ) ਹੁਣ ਜਲਦ ਹੀ ਸ਼ੁਰੂ ਹੋ ਜਾਵੇਗਾ ਤੇ ਇਸ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ। ਜਾਣਕਾਰੀ ਅਨੁਸਾਰ ਇਸ ਪੁਲ ’ਤੇ ਇੱਕ ਕਿੱਲੋਮੀਟਰ ਦੀ ਸੜਕ ਦਾ ਕੰਮ ਚੱਲ ਰਿਹਾ ਹੈ ਜੋ ਕਿ ਜਲਦ ਹੀ ਬਣ ਕੇ ਤਿਆਰ ਹੋ ਜਾਵੇਗੀ। ਨਗਰ ਨਿਗਮ ਦੇ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੁਲ ਨੂੰ ਨਵੇਂ ਸਾਲ ’ਤੇ ਸ਼ੁਰੂ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਪੁਲ ਦੀ ਸ਼ੁਰੂਆਤ ਜੂਨ 2019 ਵਿੱਚ ਕੀਤੀ ਗਈ ਸੀ, ਜਿਸ ਨੂੰ ਸਤੰਬਰ 2021 ਵਿੱਚ ਪੂਰਾ ਕਰਨ ਦੀ ਤਰੀਕ ਮਿੱਥੀ ਗਈ ਸੀ। ਸਮਾਰਟ ਸਿਟੀ ਤਹਿਤ ਬਣ ਰਹੇ ਇਸ ਪ੍ਰਾਜੈਕਟ ਲਈ ਕਈ ਵਾਰ ਤਰੀਕਾਂ ਤੈਅ ਕੀਤੀਆਂ ਗਈਆਂ ਤੇ ਹੁਣ ਇਹ ਆਖ਼ਰੀ ਪੜਾਅ ’ਤੇ ਪੁੱਜਿਆ ਹੈ। ਪੱਖੋਵਾਲ ਰੋਡ ’ਤੇ ਬਣ ਰਹੇ ਰੇਲਵੇ ਓਵਰ ਬ੍ਰਿਜ ਅਤੇ ਰੇਲਵੇ ਅੰਡਰ ਬ੍ਰਿਜ ਦੇ ਇੱਕ ਹਿੱਸੇ ਆਰਯੂਬੀ ਨੂੰ ਮਾਰਚ ਮਹੀਨੇ ਵਿੱਚ ਖੋਲ੍ਹਿਆ ਗਿਆ ਸੀ। ਜੇਕਰ ਹੁਣ ਇਹ ਪੁਲ ਨਵੇਂ ਸਾਲ ’ਤੇ ਸ਼ੁਰੂ ਹੋ ਜਾਂਦਾ ਹੈ ਤਾਂ ਫਿਰੋਜ਼ਪੁਰ ਰੋਡ, ਮਾਡਲ ਟਾਊਨ, ਪੱਖੋਵਾਲ ਰੋਡ ਤੇ ਸਰਾਭਾ ਨਗਰ ਵੱਲ ਜਾਣ ਵਾਲਿਆਂ ਨੂੰ ਜਾਮ ਤੋਂ ਕਾਫ਼ੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਪੱਖੋਵਾਲ ਰੋਡ ਦੇ ਵੱਲੋਂ ਸਰਾਭਾ ਨਗਰ, ਫਿਰੋਜ਼ਪੁਰ ਰੋਡ ਤੇ ਮਾਡਲ ਟਾਊਨ ਅਤੇ ਪੱਖੋਵਾਲ ਨੂੰ ਜਾਣ ਵਾਲੇ ਲੋਕਾਂ ਨੂੰ ਹੁਣ ਇਸ ਆਰਓਬੀ ਤੇ ਆਰਯੂਬੀ ਦਾ ਕਾਫ਼ੀ ਫਾਇਦਾ ਮਿਲੇਗਾ, ਜਿਸ ਥਾਂ ’ਤੇ ਜਾਣ ਲਈ ਹੁਣ 20 ਤੋਂ 25 ਮਿੰਟ ਲੱਗਦੇ ਸਨ, ਉਹ ਸਿਰਫ਼ 2 ਤੋਂ 3 ਮਿੰਟ ਵਿੱਚ ਪੁੱਜ ਜਾਣਗੇ।

Advertisement

Advertisement
Advertisement
Author Image

Advertisement