For the best experience, open
https://m.punjabitribuneonline.com
on your mobile browser.
Advertisement

ਨਵੀਂ ਖੇਤੀ ਨੀਤੀ ਦਾ ਕੰਮ ਮੁੜ ਪੱਛੜਿਆ

07:57 PM Jun 29, 2023 IST
ਨਵੀਂ ਖੇਤੀ ਨੀਤੀ ਦਾ ਕੰਮ ਮੁੜ ਪੱਛੜਿਆ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 27 ਜੂਨ

ਪੰਜਾਬ ਸਰਕਾਰ ਦੀ ਨਵੀਂ ਖੇਤੀ ਨੀਤੀ ਦਾ ਕੰਮ ਮੁੜ ਲਟਕ ਗਿਆ ਹੈ। ਮੁੱਢਲੇ ਪੜਾਅ ‘ਤੇ ਪੰਜ ਦਸੰਬਰ ਨੂੰ ਨਵੀਂ ਖੇਤੀ ਨੀਤੀ ਬਣਾਏ ਜਾਣ ਦਾ ਐਲਾਨ ਹੋਇਆ ਸੀ ਅਤੇ 31 ਮਾਰਚ ਤੱਕ ਨਵੀਂ ਖੇਤੀ ਨੀਤੀ ਨੂੰ ਜਾਰੀ ਕੀਤਾ ਜਾਣਾ ਸੀ। ਨਵੀਂ ਖੇਤੀ ਨੀਤੀ ਲਈ ਹਾਲੇ ਮਸ਼ਵਰੇ ਅਤੇ ਵਿਚਾਰ ਚਰਚਾ ਜਾਰੀ ਹੈ ਪਰ ਇਹ ਖੇਤੀ ਨੀਤੀ ਮਿਥੇ ਸਮੇਂ ‘ਤੇ ਜਾਰੀ ਨਹੀਂ ਹੋ ਸਕੀ। ਪੰਜਾਬ ਸਰਕਾਰ ਨੇ ਮੁੜ ਐਲਾਨ ਕੀਤਾ ਕਿ ਨਵੀਂ ਖੇਤੀ ਨੀਤੀ 30 ਜੂਨ ਨੂੰ ਜਾਰੀ ਕਰ ਦਿੱਤੀ ਜਾਵੇਗੀ।

ਅਹਿਮ ਸੂਤਰਾਂ ਅਨੁਸਾਰ ਇਹ ਨੀਤੀ ਹਾਲੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗੀ ਹੈ ਜਿਸ ਕਰਕੇ ਮਿਥੇ ਸਮੇਂ ‘ਤੇ ਖੇਤੀ ਨੀਤੀ ਜਾਰੀ ਨਹੀਂ ਹੋ ਰਹੀ। ਵਜ਼ਾਰਤੀ ਰੱਦੋਬਦਲ ਮਗਰੋਂ ਗੁਰਮੀਤ ਸਿੰਘ ਖੁੱਡੀਆਂ ਨਵੇਂ ਖੇਤੀ ਮੰਤਰੀ ਬਣੇ ਹਨ ਜਿਨ੍ਹਾਂ ਵੱਲੋਂ ਨਵੀਂ ਖੇਤੀ ਨੀਤੀ ਨੂੰ ਨਵੇਂ ਸਿਰੇ ਤੋਂ ਘੋਖਿਆ ਜਾਣਾ ਹੈ। ਇਸ ਫੇਰਬਦਲ ਕਰਕੇ ਖੇਤੀ ਨੀਤੀ ਦੀ ਤਿਆਰੀ ਦਾ ਕੰਮ ਪ੍ਰਭਾਵਿਤ ਹੋਇਆ ਹੈ। ਪੰਜਾਬ ਸਰਕਾਰ ਨੇ 17 ਜਨਵਰੀ ਨੂੰ ਨਵੀਂ ਖੇਤੀ ਨੀਤੀ ਦਾ ਖਰੜਾ ਤਿਆਰ ਕਰਨ ਲਈ ਖੇਤੀ ਮਾਹਿਰਾਂ ਦੀ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਲੰਘੇ ਦਸ ਵਰ੍ਹਿਆਂ ਦੌਰਾਨ ਤੀਸਰੀ ਦਫ਼ਾ ਖੇਤੀ ਨੀਤੀ ਤਿਆਰ ਕਰਨ ਲਈ ਮਾਹਿਰਾਂ ਦੀ ਕਮੇਟੀ ਦਾ ਗਠਨ ਹੋਇਆ ਹੈ। ਪਤਾ ਲੱਗਾ ਹੈ ਕਿ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਨੇ ਨਵੇਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਇਸ ਬਾਰੇ ਗ਼ੈਰਰਸਮੀ ਤੌਰ ‘ਤੇ ਮੀਟਿੰਗ ਕੀਤੀ ਹੈ ਅਤੇ ਜਲਦ ਖੇਤੀ ਮੰਤਰੀ ਨਵੀਂ ਨੀਤੀ ਬਾਰੇ ਰਸਮੀ ਵਿਚਾਰ ਵਟਾਂਦਰਾ ਸ਼ੁਰੂ ਕਰਨਗੇ। ਪੰਜਾਬ ਸਰਕਾਰ ਵੱਲੋਂ ਖੇਤੀ ਨੀਤੀ ਦੀ ਤਿਆਰੀ 12 ਫ਼ਰਵਰੀ ਨੂੰ ਪਹਿਲੀ ਸਰਕਾਰ-ਕਿਸਾਨ ਮਿਲਣੀ ਪੰਜਾਬ ਖੇਤੀ ‘ਵਰਸਿਟੀ ਲੁਧਿਆਣਾ ਵਿਚ ਕੀਤੀ ਗਈ ਸੀ ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਮੂਲੀਅਤ ਕੀਤੀ ਸੀ। ਖੇਤੀ ਕਾਮੇ ਕਮਿਸ਼ਨ ਵੱਲੋਂ ਨਵੀਂ ਖੇਤੀ ਨੀਤੀ ਦੀ ਤਿਆਰੀ ਲਈ ਸਭ ਹਿੱਸੇਦਾਰਾਂ ਨਾਲ ਮਸ਼ਵਰਾ ਕੀਤਾ ਜਾ ਰਿਹਾ ਹੈ। ਨਵੀਂ ਖੇਤੀਬਾੜੀ ਨੀਤੀ ਸੂਬੇ ਦੇ ਕੁਦਰਤੀ ਸਰੋਤਾਂ ਜ਼ਮੀਨੀ ਪਾਣੀ, ਮਿੱਟੀ ਦੀ ਸਿਹਤ ਅਤੇ ਭੂਗੋਲਿਕ ਸਥਿਤੀਆਂ ਨੂੰ ਆਧਾਰ ਬਣਾ ਕੇ ਤਿਆਰ ਕੀਤੀ ਜਾ ਰਹੀ ਹੈ।

ਖੇਤੀ ਨੀਤੀ ਬਾਰੇ ਮਸ਼ਵਰੇ ਕਰ ਰਹੇ ਹਨ : ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹਾਲ ਹੀ ਵਿਚ ਖੇਤੀ ਮਹਿਕਮੇ ਦਾ ਚਾਰਜ ਸੰਭਾਲਿਆ ਹੈ ਅਤੇ ਉਹ ਨਵੀਂ ਖੇਤੀ ਨੀਤੀ ਦੇ ਸੰਦਰਭ ਵਿਚ ਮੀਟਿੰਗਾਂ ਸ਼ੁਰੂ ਕਰ ਰਹੇ ਹਨ। ਉਹ ਪਹਿਲਾਂ ਖੇਤੀ ਨੀਤੀ ਬਾਰੇ ਹੁਣ ਤੱਕ ਦੀ ਪ੍ਰਗਤੀ ਬਾਰੇ ਜਾਣਨਗੇ। ਉਹ ਨਹੀਂ ਚਾਹੁੰਦੇ ਕਿ ਕਾਹਲੀ ਵਿੱਚ ਕੋਈ ਕਦਮ ਚੁੱਕਿਆ ਜਾਵੇ ਕਿਉਂਕਿ ਨਵੀਂ ਖੇਤੀ ਨੀਤੀ ਨਾਲ ਪੰਜਾਬ ਦੀ ਖੇਤੀ ਦਾ ਭਵਿੱਖ ਜੁੜਿਆ ਹੋਇਆ ਹੈ।

Advertisement
Tags :
Advertisement
Advertisement
×