For the best experience, open
https://m.punjabitribuneonline.com
on your mobile browser.
Advertisement

ਕੈਂਬਵਾਲਾ ਦੇ ਸੀਵਰੇਜ ਤੇ ਸਟੋਰਮ ਵਾਟਰ ਡਰੇਨੇਜ ਦੀ ਮਜ਼ਬੂਤੀ ਦਾ ਕੰਮ ਮੁਕੰਮਲ: ਮੇਅਰ

11:39 AM Jan 28, 2024 IST
ਕੈਂਬਵਾਲਾ ਦੇ ਸੀਵਰੇਜ ਤੇ ਸਟੋਰਮ ਵਾਟਰ ਡਰੇਨੇਜ ਦੀ ਮਜ਼ਬੂਤੀ ਦਾ ਕੰਮ ਮੁਕੰਮਲ  ਮੇਅਰ
ਨਗਰ ਨਿਗਮ ਵਲੋਂ ਪਿੰਡ ਕੈਂਬਵਾਲਾ ਵਿੱਚ ਪੂਰੇ ਕੀਤੇ ਗਏ ਵਿਕਾਸ ਕਾਰਜ ਜਨਤਾ ਨੂੰ ਸਮਰਪਤਿ ਕਰਦੇ ਹੋਏ ਮੇਅਰ ਅਨੂਪ ਗੁਪਤਾ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 27 ਜਨਵਰੀ
ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਨਗਰ ਨਿਗਮ ਵੱਲੋਂ ਪਿੰਡ ਕੈਂਬਵਾਲਾ ਵਿੱਚ ਮੁਕੰਮਲ ਕੀਤੇ ਗਏ ਲੱਖਾਂ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜ ਸ਼ਨਿੱਚਰਵਾਰ ਨੂੰ ਇੱਥੋਂ ਦੇ ਨਿਵਾਸੀਆਂ ਨੂੰ ਸਮਰਪਿਤ ਕੀਤੇ। ਇਸ ਮੌਕੇ ਮੇਅਰ ਗੁਪਤਾ ਨੇ ਕਿਹਾ ਕਿ ਪਿੰਡ ਕੈਂਬਵਾਲਾ ਦੀ ਫਿਰਨੀ ਰੋਡ ਦੀ ਰੀ-ਕਾਰਪੇਟਿੰਗ ਅਤੇ ਪਿੰਡ ਕੈਂਬਵਾਲਾ ਦੀਆਂ ਅੰਦਰੂਨੀ ਗਲੀਆਂ ਦਾ ਪੁਨਰ ਨਿਰਮਾਣ ਅਜਿਹੇ ਪ੍ਰਮੁੱਖ ਕਾਰਜ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਵੱਧਦੀ ਆਬਾਦੀ ਕਾਰਨ ਪਿੰਡ ਦੀ ਮੌਜੂਦਾ ਸੀਵਰੇਜ ਵਿਵਸਥਾ ਦਾ ਬੁਨਿਆਦੀ ਢਾਂਚਾ ਨਾਕਾਫ਼ੀ ਹੁੰਦਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਪਿੰਡ ਨਿਵਾਸੀ ਅਕਸਰ ਸ਼ਿਕਾਇਤ ਕਰਦੇ ਰਹਿੰਦੇ ਹਨ। ਇਸ ਲਈ ਮੌਜੂਦਾ ਵਿਵਸਥਾ ਨੂੰ ਮਜ਼ਬੂਤ ​​ਕਰਨ ਅਤੇ ਲੋੜ ਅਨੁਸਾਰ ਨਵੀਆਂ ਪਾਈਪਲਾਈਨਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਲਗਪੱਗ ਇੱਕ ਕਰੋੜ ਤੀਹ ਲੱਖ ਰੁਪਏ ਦੀ ਲਾਗਤ ਨਾਲ ਪਿੰਡ ਕੈਂਬਵਾਲਾ ਦੇ ਮੌਜੂਦਾ ਸੀਵਰੇਜ ਨੈਟਵਰਕ ਅਤੇ ਸਟੋਰਮ ਵਾਟਰ ਡਰੇਨੇਜ ਨੈਟਵਰਕ ਨੂੰ ਮਜ਼ਬੂਤ ​​ਕਰਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਲਗਪਗ 60 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੀ ਫਿਰਨੀ ਰੋਡ ਅਤੇ ਅੰਦਰੂਨੀ ਮੁੱਖ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਵੀ ਮੁਕੰਮਲ ਕੀਤਾ ਗਿਆ ਹੈ। ਮੇਅਰ ਅਨੂਪ ਗੁਪਤਾ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਦੀਆਂ ਅੰਦਰੂਨੀ ਸੜਕਾਂ ’ਤੇ ਪੇਵਰ ਬਲਾਕ ਵਿਛਾਉਣ ਅਤੇ ਲਗਾਉਣ ਦਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ, ਜਿਸ ’ਤੇ ਲਗਪਗ 34 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਦੇ ਪੂਰੇ ਹੋਣ ਨਾਲ ਪਿੰਡ ਦੇ ਲਗਪੱਗ ਦਸ ਹਜ਼ਾਰ ਲੋਕਾਂ ਨੂੰ ਫਾਇਦਾ ਹੋਵੇਗਾ, ਕਿਉਂਕਿ ਨਗਰ ਨਿਗਮ ਚੰਡੀਗੜ੍ਹ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਵਿੱਚ ਜਲ ਸਪਲਾਈ, ਸੀਵਰੇਜ ਅਤੇ ਸਟੌਰਮ ਵਾਟਰ ਲਾਈਨਾਂ ਵਿਛਾਉਣ ਲਈ ਜਨ-ਸਿਹਤ ਕਾਰਜਾਂ ਕਾਰਨ ਸੜਕਾਂ ਪਿਛਲੇ ਕਈ ਸਾਲਾਂ ਤੋਂ ਖਰਾਬ ਹੋ ਚੁੱਕੀਆਂ ਸਨ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਸਮੇਤਨਿਗਮ ਦੇ ਨਾਮਜ਼ਦ ਕੌਂਸਲਰ ਸਤਿੰਦਰ ਸਿੰਘ ਸਿੱਧੂ ਕੌਂਸਲਰ ਤੇ ਹੋਰ ਕੌਂਸਲਰ, ਨਿਗਮ ਅਧਿਕਾਰੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×