For the best experience, open
https://m.punjabitribuneonline.com
on your mobile browser.
Advertisement

ਦੁੱਗਰੀ 200 ਫੁੱਟ ਰੋਡ ’ਤੇ ਬਣਨ ਵਾਲੇ ਆਰਓਬੀ ਦਾ ਕੰਮ ਸ਼ੁਰੂ

10:03 AM Mar 16, 2024 IST
ਦੁੱਗਰੀ 200 ਫੁੱਟ ਰੋਡ ’ਤੇ ਬਣਨ ਵਾਲੇ ਆਰਓਬੀ ਦਾ ਕੰਮ ਸ਼ੁਰੂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ 15 ਮਾਰਚ
ਫਿਰੋਜ਼ਪੁਰ ਰੋਡ ਨੂੰ ਮਾਲੇਰਕੋਟਲਾ ਨਾਲ ਜੋੜਨ ਵਾਲੇ ਦੁੱਗਰੀ 200 ਫੁੱਟ ਰੋਡ ਤੇ ਬਣਨ ਵਾਲੇ ਆਰਓਬੀ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਦੇ ਚਿਹਰੇ ਖਿੜ ਗਏ ਹਨ ਕਿਉਂਕਿ ਇਸਦਾ ਕੰਮ ਪਿਛਲੇ ਲਗਪਗ ਇੱਕ ਦਹਾਕੇ ਤੋਂ ਬੰਦ ਪਿਆ ਸੀ, ਜਿਸ ਕਾਰਨ ਇਲਾਕਾ ਨਿਵਾਸੀ ਦੁਖੀ ਅਤੇ ਪ੍ਰੇਸ਼ਾਨ ਸਨ। ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਵੱਲੋਂ ਪਿਛਲੇ ਹਫ਼ਤੇ ਹੀ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਜੀਵਨ ਸਿੰਘ ਸੰਗੋਂਵਾਲ ਨੂੰ ਇੱਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਸੀ ਕਿ ਦੁੱਗਰੀ 200 ਫੁੱਟ ਰੋਡ ’ਤੇ ਬਣਨ ਵਾਲੇ ਆਰਓਬੀ ਦਾ ਕੰਮ ਨਿੱਜੀ ਦਿਲਚਸਪੀ ਲੈ ਕੇ ਜਲਦੀ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਹੱਲ ਹੋ ਸਕੇ। ਇਸ ਤੋਂ ਬਾਅਦ ਸਬੰਧਤ ਗਲਾਡਾ ਵਿਭਾਗ ਵੱਲੋਂ ਹਰਕਤ ਵਿੱਚ ਆਕੇ ਅੱਜ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਜਤਿੰਦਰਪਾਲ ਸਿੰਘ ਸਲੂਜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਆਹੁਦੇਦਾਰਾਂ ਨੇ ਲੱਡੂ ਵੰਡ ਕੇ ਪੰਜਾਬ ਸਰਕਾਰ ਅਤੇ ਖ਼ਾਸ ਕਰ ਕੇ ਗਲਾਡਾ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਇਸ ਲਟਕੇ ਹੋਏ ਕੰਮ ਨੂੰ ਪੂਰਾ ਕਰਨ ਦਾ ਮਹੂਰਤ ਕੱਢਿਆ ਹੈ। ਇਸ ਮੌਕੇ ਗੁਰਮੇਲ ਸਿੰਘ ਪ੍ਰਧਾਨ ਪ੍ਰਾਪਰਟੀ ਐਸੋਸੀਏਸ਼ਨ, ਨਿਰਮਲ ਸਿੰਘ ਸਰਪੰਚ, ਰਜਿੰਦਰ ਸਿੰਘ ਰਾਣਾ, ਦਮਨਦੀਪ ਸਿੰਘ ਸਲੂਜਾ, ਗੁਰਵਿੰਦਰ ਸਿੰਘ ਗਾਬਾ, ਦਲਜੀਤ ਸਿੰਘ ਮੱਕੜ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×