ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁੱਢੇ ਦਰਿਆ ਵਿੱਚੋਂ ਬੂਟੀ ਕੱਢਣ ਦਾ ਕੰਮ ਸ਼ੁਰੂ

07:11 AM Jun 24, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੂਨ
ਬੁੱਢੇ ਦਰਿਆ ਵਿੱਚ ਤਾਜਪੁਰ ਰੋਡ ਨੇੜੇ ਇਕੱਠੀ ਹੋਈ ਬੂਟੀ ਸਬੰਧੀ ਪੰਜਾਬੀ ਟ੍ਰਿਬਿਊਨ ਵੱਲੋਂ ਪ੍ਰਮੁੱਖਤਾ ਨਾਲ ਛਾਪੀ ਖ਼ਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਇਸ ਬੂਟੀ ਦੀ ਸਫ਼ਾਈ ਲਈ ਬੁੱਢੇ ਦਰਿਆ ਕੰਢੇ ਪੋਕਲੇਨ ਮਸ਼ੀਨ ਪਹੁੰਚ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੀ ਅਧਿਕਾਰੀਆਂ ਨੂੰ ਮੌਨਸੂਨ ਤੋਂ ਪਹਿਲਾਂ ਬੁੱਢੇ ਦਰਿਆ ਅਤੇ ਹੋਰ ਨਾਲਿਆਂ ਦੀ ਸਫ਼ਾਈ ਮੁਕੰਮਲ ਕਰਨ ਦੇ ਨਿਰਦੇਸ਼ ਦੇ ਦਿੱਤੇ। ਦੱਸਣਯੋਗ ਹੈ ਕਿ ਮੌਨਸੂਨ ਸੀਜਨ ਨੇੜੇ ਆਉਣ ਦੇ ਬਾਵਜੂਦ ਬੁੱਢੇ ਦਰਿਆ ਵਿੱਚੋਂ ਬੂਟੀ ਨਾ ਕੱਢਣ ਸਬੰਧੀ ਪੰਜਾਬੀ ਟ੍ਰਿਬਿਊਨ ਵੱਲੋਂ 17 ਜੂਨ ਨੂੰ ‘ਬੁੱਢੇ ਨਾਲੇ ਦੀ ਬੂਟੀ ਕਢਵਾਉਣਾ ਭੁੱਲਿਆ ਪ੍ਰਸ਼ਾਸਨ’ ਸਿਰਲੇਖ ਹੇਠ ਖ਼ਬਰ ਛਾਪੀ ਗਈ ਸੀ। ਇਸ ਖ਼ਬਰ ਰਾਹੀਂ ਬੁੱਢੇ ਦਰਿਆ ਵਿੱਚ ਬੂਟੀ ਇਕੱਠੀ ਹੋਣ ਕਰਕੇ ਮੌਨਸੂਨ ਸੀਜਨ ਵਿੱਚ ਪਾਣੀ ਦੀ ਨਿਕਾਸੀ ਵਿੱਚ ਅੜਿੱਕਾ ਬਣਨ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਚਲੇ ਜਾਣ ਦੇ ਖ਼ਦਸ਼ੇ ਪ੍ਰਗਟਾਏ ਗਏ ਸਨ।
ਇਸ ਖ਼ਬਰ ਦੇ ਛਪਣ ਤੋਂ ਬਾਅਦ ਇਸੇ ਦਿਨ ਡਿਪਟੀ ਕਮਿਸ਼ਨਰ ਨੇ ਨਾਲਿਆਂ ਅਤੇ ਸੀਵਰੇਜ ਦੀ ਸਫ਼ਾਈ ਕਰਨ ਦੇ ਹੁਕਮ ਚਾੜ੍ਹ ਦਿੱਤੇ ਸਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਨੇ ਹਫ਼ਤੇ ਵਿੱਚ ਦੂਜੀ ਵਾਰ ਬਚਤ ਭਵਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਨਿਰਦੇਸ਼ ਦਿੱਤੇ ਕਿ ਉਹ ਮੌਨਸੂਨ ਸੀਜਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਬੁੱਢੇ ਦਰਿਆ, ਸਤਲੁਜ ਦੇ ਨਾਲ ਧੁੱਸੀ ਬੰਨ੍ਹ ਅਤੇ ਸ਼ਹਿਰ ਲੁਧਿਆਣਾ ਦੇ ਹੋਰ ਸਾਰੇ ਨਾਲਿਆਂ ਦੀ ਸਫ਼ਾਈ ਨੂੰ ਜੰਗੀ ਪੱਧਰ ’ਤੇ ਯਕੀਨੀ ਬਣਾਉਣ।

Advertisement

Advertisement