ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਗਰਾਓ ਨਦੀ ’ਚੋਂ ਗਾਰ ਕੱਢਣ ਦਾ ਕੰਮ ਜਾਰੀ

06:28 AM Jun 21, 2024 IST
ਪਿੰਡ ਸੰਤੋਖਗੜ੍ਹ ਵਿੱਚ ਸਗਰਾਓ ਨਦੀ ’ਚੋਂ ਗਾਰ ਕੱਢਦੀ ਹੋਈ ਮਸ਼ੀਨ। -ਫੋਟੋ: ਜਗਮੋਹਨ ਸਿੰਘ

ਪੱਤਰ ਪ੍ਰੇਰਕ
ਰੂਪਨਗਰ, 20 ਜੂਨ
ਰੂਪਨਗਰ ਜ਼ਿਲ੍ਹੇ ਅੰਦਰ ਸਗਰਾਓ ਨਦੀ ਵਿੱਚੋਂ ਗਾਰ (ਡੀ-ਸਿਲਟਿੰਗ) ਕੱਢਣ ਦਾ ਕੰਮ ਜਿੱਥੇ ਤੇਜ਼ੀ ਨਾਲ ਚੱਲ ਰਿਹਾ ਹੈ, ਉਥੇ ਹੀ ਸਿਸਵਾਂ ਨਦੀ ਦਾ ਰੇੜਕਾ ਹਾਲੇ ਬਰਕਰਾਰ ਹੋਣ ਕਾਰਨ ਇੱਥੇ ਕੰਮ ਦੀ ਗਤੀ ਬਹੁਤ ਹੀ ਧੀਮੀ ਹੈ। ਅੱਜ ਸਗਰਾਓ ਨਦੀ ਦਾ ਦੌਰਾ ਕੀਤੇ ਜਾਣ ਦੌਰਾਨ ਗਾਰ ਕੱਢਣ ਵਾਲੀ ਥਾਂ ਨੇੜਲੇ ਪਿੰਡਾਂ ਸੰਤੋਖਗੜ੍ਹ ਟੱਪਰੀਆਂ, ਸੈਂਫਲਪੁਰ ਤੇ ਪੜ੍ਹੀ ਆਦਿ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਜਲ ਸਰੋਤ ਕਮ ਖਣਨ ਵਿਭਾਗ ਵੱਲੋਂ ਨਦੀ ਵਿਚਕਾਰ ਪੈਂਦੀਆਂ ਜ਼ਮੀਨਾਂ ਦੇ ਮਾਲਕਾਂ ਅਤੇ ਪੰਚਾਇਤਾਂ ਤੋਂ ਬੈਂਕ ਖਾਤਾ ਨੰਬਰ ਪ੍ਰਾਪਤ ਕਰ ਲਏ ਗਏ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਮਹਿਕਮੇ ਵੱਲੋ ਉਨ੍ਹਾਂ ਨੂੰ 2 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਾਲਖਾਨਾ ਅਦਾ ਕੀਤਾ ਜਾਵੇਗਾ।
ਕਿਸਾਨ ਆਗੂ ਜਗਮਨਦੀਪ ਸਿੰਘ ਪੜ੍ਹੀ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਰਣਜੀਤ ਸਿੰਘ ਸੰਤੋਖਗੜ੍ਹ ਸਮੇਤ ਹੋਰ ਲੋਕਾਂ ਨੇ ਕਿਹਾ ਕਿ ਡੀ-ਸਿਲਟਿੰਗ ਹੋਣ ਨਾਲ ਜਿੱਥੇ ਉਨ੍ਹਾਂ ਦੇ ਪਿੰਡਾਂ ਦੇ ਕਿਸਾਨਾਂ ਦੀ ਨਦੀ ਤੋਂ ਬਾਹਰਲੀਆਂ ਜ਼ਮੀਨਾਂ ਹੜ੍ਹ ਦੀ ਲਪੇਟ ਵਿੱਚ ਆਉਣ ਤੋਂ ਬਚਾਅ ਹੋ ਜਾਵੇਗਾ, ਉੱਥੇ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਾਲਖਾਨੇ ਦਾ ਪੈਸਾ ਮਿਲਣ ਨਾਲ ਪਿੰਡਾਂ ਦਾ ਵਿਕਾਸ ਵੀ ਹੋਵੇਗਾ।

Advertisement

Advertisement
Advertisement