ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਹਿਰੀ ਪਾਣੀ ਲਈ ਵਿਛਾਈ ਪਾਈਪ ਲਾਈਨ ਦਾ ਕੰਮ ਹਾਲੇ ਵੀ ਅਧੂਰਾ

10:30 AM Jun 26, 2024 IST
ਪਿੰਡ ਸੁਲਤਾਨਪੁਰ ਵਿੱਚ ਸਲੈਬ ਤੋਂ ਵਾਂਝੀ ਹੌਦੀ।

ਬੀਰਬਲ ਰਿਸ਼ੀ
ਸ਼ੇਰਪੁਰ, 25 ਜੂਨ
ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਵਿਛਾਈ ਜਾ ਰਹੀ ਪਾਈਪ ਲਾਈਨ ਦਾ ਕੰਮ ਅਜੇ ਵੀ ਅੱਧਵਾਟੇ ਲਟਕ ਰਿਹਾ ਹੈ। ਪਿੰਡ ਸੁਲਤਾਨਪੁਰ ਦੇ ਕਿਸਾਨ ਸਰਬਜੀਤ ਸਿੰਘ ਦੱਸਿਆ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਪਿੰਡ ਦੇ ਨੇੜਿਉਂ ਲੰਘਦੇ ਰਜਵਾਹੇ ਵਿੱਚੋਂ ਮੋਘਾ ਨੰਬਰ 5144 ਦੀ ਬ੍ਰਾਂਚ ਬੀ ਦਾ ਪਿਛਲੇ ਵਰ੍ਹੇ ’ਚ ਕੀਤਾ ਕੰਮ ਹਾਲੇ ਅਧੂਰਾ ਹੈ। ਸਰਬਜੀਤ ਸਿੰਘ ਨੇ ਦੋਸ਼ ਲਗਾਇਆ ਕਿ ਪਿਛਲੇ ਵਰ੍ਹੇ ਬਣਾਈਆਂ ਹੌਦੀਆਂ ’ਤੇ ਸੀਮਿੰਟ ਦੀਆਂ ਸਲੈਬਾਂ ਨਾ ਧਰਨ, ਹੁਣ ਨਵੇਂ ਨੱਕੇ ਨਾ ਲਗਾਏ ਜਾਣ, ਠੇਕੇਦਾਰ ਵੱਲੋਂ ਢੋਆ-ਢੋਆਈ ਦਾ ਕੰਮ ਕਿਸਾਨਾਂ ਤੋਂ ਕਰਵਾਉਣ, ਕੰਮ ਅਧੂਰਾ ਹੋਣ ਦੇ ਬਾਵਜੂਦ ਅਦਾਇਗੀਆਂ ਕਰਨ ਸਮੇਤ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਪਿੰਡ ਘਨੌਰੀ ਕਲਾਂ ਵਿਖੇ ਮੋਘਾ ਨੰਬਰ 46250 ਐਲ ’ਤੇ ਪਾਈਆਂ ਪਾਈਪ ਮੌਕੇ ਕਿਸਾਨ ਲਗਾਤਾਰ ਵਿਤਕਰੇਬਾਜ਼ੀ ਦੇ ਦੋਸ਼ ਲਗਾਉਂਦੇ ਆ ਰਹੇ ਹਨ ਪਰ ਤਕਰੀਬਨ ਅੱਠ ਮਹੀਨੇ ਪਹਿਲਾਂ ਕੰਮ ਪੂਰਾ ਕਰਨ ਦੇ ਵਿਭਾਗ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਤਿੰਨ ਕਿਸਾਨਾਂ ਦੇ ਖੇਤਾਂ ਲਈ ਨਾ ਨੱਕੇ ਦਾ ਕੰਮ ਪੂਰ ਨਹੀਂ ਚਾੜ੍ਹਿਆ ਅਤੇ ਨਾ ਹੀ ਅਧੂਰੀ ਛੱਡੀ ਪਾਈਪ ਲਾਈਨ ਦਾ ਕੰਮ ਪੂਰਾ ਕਰਨ ਦਾ ਵਾਅਦਾ ਨਿਭਾਇਆ। ਪਿੰਡ ਘਨੌਰੀ ਕਲਾਂ ਦੇ ਸਾਬਕਾ ਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਇੱਕ-ਇੱਕ, ਦੋ-ਦੋ ਵਿੱਘਿਆਂ ਦੀ ਖੇਤੀ ਕਰਦੇ ਮਜ਼ਦੂਰਾ ਦੇ ਖੇਤਾਂ ਨੂੰ ਵਿਭਾਗ ਵੱਲੋਂ ਪਾਣੀ ਨਾ ਪਹੁੰਚਾਉਣ ਕਰਕੇ ਉਨ੍ਹਾਂ ਨਾਲ ਕਥਿਤ ਜਾਤੀ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ।

Advertisement

ਐੱਸਡੀਓ ਨੇ ਦੋਸ਼ ਨਕਾਰੇ

ਪਾਈਪਾਂ ਦਾ ਕੰਮ ਕਰਵਾ ਰਹੇ ਟਿਊਬਵੈੱਲ ਕਾਰਪੋਰੇਸ਼ਨ ਦੇ ਸਬੰਧਤ ਐੱਸਡੀਓ ਕਪਿਲ ਨੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਕਿ ਸੁਲਤਾਨਪੁਰ ’ਚ ਸ਼ਟਰਬਾਲ ਤੇ ਰਹਿੰਦੇ ਢੱਕਣ ਅੱਜ ਭਲਕ ਲੱਗ ਜਾਣਗੇ ਜਦੋਂ ਕਿ ਨਵੇਂ ਨੱਕਿਆ ਸਬੰਧੀ ਕਿਹਾ ਕਿ ਇਹ ਕੰਮ ਮਹਿਜ਼ 10 ਦਿਨ ਪਹਿਲਾਂ ਸ਼ੁਰੂ ਹੋਇਆ ਹੈ। ਪਿੰਡ ਘਨੌਰੀ ਕਲਾਂ ਵਿੱਚ ਅਧੂਰੇ ਕੰਮ ਪ੍ਰਤੀ ਕਿਹਾ ਕਿ ਉਹ ਕੰਮ ਪੂਰਾ ਕਰਵਾਉਣ ਲਈ ਇਕੱਠਾ ਐਸਟੀਮੇਟ ਭੇਜਦੇ ਹਨ ਅਤੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਨਗੇ।

Advertisement
Advertisement
Advertisement