ਸ਼ਹੀਦ ਸੈਨਿਕਾਂ ਦੀ ਯਾਦਗਾਰ ਬਣਾਉਣ ਦਾ ਕੰਮ ਸ਼ੁਰੂ
ਪੱਤਰ ਪ੍ਰੇਰਕ
ਸ਼ਹਿਣਾ, 27 ਜੂਨ
ਕਸਬੇ ਸ਼ਹਿਣਾ ਦੇ ਪੰਚਾਇਤਘਰ ਵਿੱਚ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਸਮਾਰਕ ਬਣਾਉਣ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਤਵੰਤੇ, ਗ੍ਰਾਮ ਪੰਚਾਇਤ ਅਤੇ ਸਾਬਕਾ ਫੌਜੀ ਹਾਜ਼ਰ ਸਨ। ਇਸ ਮੌਕੇ ਸ਼ਹੀਦ ਧਰਮਵੀਰ ਕੁਮਾਰ (ਕਾਰਗਿਲ ਸ਼ਹੀਦ) ਦੀ ਮਾਤਾ ਸ਼ਿਮਲਾ ਦੇਵੀ, ਸੇਵਾਮੁਕਤ ਕਰਨਲ ਲਾਭ ਸਿੰਘ, ਕੈਪਟਨ ਦਰਬਾਰਾ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਪਿੰਦਾ ਸਿੰਘ ਫੌਜੀ, ਜਸਦੇਵ ਸਿੰਘ ਰਾਣਾ, ਬਲਵਿੰਦਰ ਬਾਵਾ, ਸੰਪੂਰਨ ਸਿੰਘ ਚੂੰਘਾ, ਗੁਰਬਖ਼ਸ਼ ਸਿੰਘ ਚੂੰਘਾ, ਮਨਜੀਤ ਸਿੰਘ ਜੈਮਲ ਸਿੰਘ ਵਾਲਾ, ਅਮਰਜੀਤ ਸਿੰਘ (ਸਾਰੇ ਸਾਬਕਾ ਫੌਜੀ) ਹਾਜ਼ਰ ਸਨ। ਗ੍ਰਾਮ ਪੰਚਾਇਤ ਵੱਲੋਂ ਜਤਿੰਦਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਕਲਕੱਤਾ, ਸੁਖਵਿੰਦਰ ਸਿੰਘ ਧਾਲੀਵਾਲ ਨੇ ਹਾਜ਼ਰੀ ਲਵਾਈ ਅਤੇ ਹਰ ਮਦਦ ਦਾ ਭਰੋਸਾ ਦਿੱਤਾ। ਬਲਾਕ ਪ੍ਰਧਾਨ ਚਮਕੌਰ ਸਿੰਘ ਮੱਲੀਆਂ ਨੇ ਦੱਸਿਆ ਕਿ ਸ਼ਹੀਦ ਸਮਾਰਕ 15 ਫੁੱਟ ਉੱਚਾ ਹੋਵੇਗਾ ਅਤੇ ਇਸ ‘ਤੇ 8 ਲੱਖ ਰੁਪਏ ਖਰਚ ਆਉਣਗੇ। ਸਮਾਰਕ ਬਣਾਉਣ ਲਈ ਰੱਖੇ ਉਦਘਾਟਨੀ ਸਮਾਗਮ ਦੌਰਾਨ ਮੌਕੇ ‘ਤੇ ਹੀ 51 ਹਜ਼ਾਰ ਰੁਪਏ ਇਕੱਠੇ ਹੋਏ।