ਨਹਿਰੀ ਪਾਣੀ ਲਈ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ
08:57 PM Jun 23, 2023 IST
ਪੱਤਰ ਪ੍ਰੇਰਕ
Advertisement
ਹੰਡਿਆਇਆ, 8 ਜੂਨ
ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਯਤਨ ਜਾਰੀ ਹਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਖ਼ਪਤ ਘਟਾਈ ਜਾ ਸਕੇ। ਉਹ ਅੱਜ ਹੰਡਿਆਇਆ ਦਿਹਾਤੀ ਵਿੱਚ ਨਹਿਰੀ ਪਾਣੀ ਲਈ ਜ਼ਮੀਨਦੋਜ਼ ਪਾਈਪ ਲਾਈਨਾਂ ਪਾਉਣ ਦੇ ਦੋ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਸੰਬੋਧਨ ਕਰ ਰਹੇ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ‘ਚੋਂ ਇਕ ਪ੍ਰਾਜੈਕਟ 600 ਮੀਟਰ ਲੰਬਾਈ ਵਾਲੀ ਪਾਈਪਲਾਈਨ ਦਾ ਹੈ, ਜਿਸ ਦੀ ਲਾਗਤ 8.49 ਲੱਖ ਰੁਪਏ ਹੈ ਅਤੇ ਦੂਜਾ ਪ੍ਰਾਜੈਕਟ 1800 ਮੀਟਰ ਪਾਈਪਲਾਈਨ ਦਾ ਹੈ, ਜਿਸ ‘ਤੇ 38.11 ਲੱਖ ਰੁਪਏ ਦੀ ਲਾਗਤ ਆਉਣੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕੱਲੇ ਬਰਨਾਲਾ ਹਲਕੇ ਵਿੱਚ ਜਲ ਸਰੋਤ ਮਹਿਕਮੇ ਦੇ ਕਰੀਬ 80 ਕਰੋੜ ਦੇ ਕੰਮ ਕਰਵਾਏ ਜਾ ਰਹੇ ਹਨ।
Advertisement
Advertisement