For the best experience, open
https://m.punjabitribuneonline.com
on your mobile browser.
Advertisement

ਸੈਕਟਰ-46 ਦੇ ਪਾਰਕਾਂ ’ਚ ਲਾਈਟਾਂ ਲਾਉਣ ਦੇ ਕਾਰਜ ਸ਼ੁਰੂ

08:52 AM Aug 04, 2023 IST
ਸੈਕਟਰ 46 ਦੇ ਪਾਰਕਾਂ ’ਚ ਲਾਈਟਾਂ ਲਾਉਣ ਦੇ ਕਾਰਜ ਸ਼ੁਰੂ
ਚੰਡੀਗੜ੍ਹ ਦੇ ਸੈਕਟਰ-46 ’ਚ ਵਿਕਾਸ ਕਾਰਜ ਸ਼ੁਰੂ ਕਰਵਾਉਂਦੇ ਹੋਏ ਕੌਂਸਲਰ ਗੁਰਪ੍ਰੀਤ ਸਿੰਘ।
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 3 ਅਗਸਤ
ਚੰਡੀਗੜ੍ਹ ਦੇ ਸੈਕਟਰ-46 ਵਿੱਚ ਏਰੀਆ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਪਾਰਕਾਂ ਵਿੱਚ ਰੋਸ਼ਨੀ ਦੀ ਵਿਵਸਥਾ ਨੂੰ ਲੈ ਕੇ ਕਾਰਜਾਂ ਦੀ ਰਸਮੀ ਸ਼ੁਰੂਆਤ ਬ੍ਰਹਮਕੁਮਾਰੀ ਆਸ਼ਰਮ ਦੀ ਪ੍ਰਧਾਨ ਪੂਨਮ ਦੀਦੀ ਦੇ ਕਰ-ਕਮਲਾਂ ਨਾਲ ਕਰਵਾਈ। ਕੌਂਸਲਰ ਗਾਬੀ ਨੇ ਦੱਸਿਆ ਕਿ 60 ਲੱਖ ਰੁਪਏ ਦੀ ਲਾਗਤ ਨਾਲ ਇਥੇ ਸੈਕਟਰ-46 ਬੀ ਅਤੇ 46-ਏ ਦੇ ਪਾਰਕਾਂ ਵਿੱਚ ਰੋਸ਼ਨੀ ਦੀ ਵਿਵਸਥਾ ਲਈ ਨਵੀਆਂ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਥੇ ਹਨ੍ਹੇਰਾ ਹੋਣ ਕਾਰਨ ਪਾਰਕਾਂ ਵਿੱਚ ਸੈਰ ਕਰਨ ਵਾਲੇ, ਖਾਸ ਕਰ ਕੇ ਮਹਿਲਾਵਾਂ ਅਤੇ ਬਜ਼ੁਰਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਹਨ੍ਹੇਰੇ ਕਾਰਨ ਸ਼ਰਾਰਤੀ ਤੱਤਾਂ ਦਾ ਵੀ ਅਕਸਰ ਡਰ ਬਣਿਆਂ ਰਹਿੰਦਾ ਹੈ, ਜਿਸ ਕਾਰਨ ਲੋਕ ਰਾਤ ਵੇਲੇ ਇਥੇ ਸੈਰ ਕਰਨ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਾਰਡ ਵਿੱਚ ਰੋਸ਼ਨੀ ਦੇ ਪ੍ਰਬੰਧਾਂ ਨੂੰ ਲੈ ਕੇ ਨਗਰ ਨਿਗਮ ਦੇ ਐੱਸਡੀਓ ਰੁਦੇਸ਼ ਅਤੇ ਜੇਈ ਮਨਪ੍ਰੀਤ ਨਾਲ ਪੂਰੇ ਵਾਰਡ ਦਾ ਦੌਰਾ ਕਰ ਕੇ ਮੁਆਇਨਾ ਕੀਤਾ ਸੀ ਅਤੇ ਇਸ ਦੌਰੇ ਤੋਂ ਬਾਅਦ ਹੁਣ ਹਨ੍ਹੇਰੇ ਵਾਲੇ ਇਲਾਕਿਆਂ ਦੀ ਸੂਚੀ ਬਣਾ ਕੇ ਵਾਰਡ ਵਾਸੀਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਰੋਸ਼ਨੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਮੌਕੇ ਬਲਵਿੰਦਰ ਸਿੰਘ, ਹਰਨੇਕ ਸਿੰਘ, ਮਨੂ ਸਿੰਘ, ਨਿਧੀ ਗੁਪਤਾ, ਭਾਵਨਾ, ਨੀਨਾ, ਸਾਧਨਾ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×