For the best experience, open
https://m.punjabitribuneonline.com
on your mobile browser.
Advertisement

ਇਸਤਰੀ ਸਭਾ ਨੇ ਔਰਤਾਂ ਨੂੰ ਹੱਕਾਂ ਸਬੰਧੀ ਜਾਗਰੂਕ ਕੀਤਾ

09:22 AM Mar 10, 2024 IST
ਇਸਤਰੀ ਸਭਾ ਨੇ ਔਰਤਾਂ ਨੂੰ ਹੱਕਾਂ ਸਬੰਧੀ ਜਾਗਰੂਕ ਕੀਤਾ
ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਨਿਰਮਲ ਕੌਰ। -ਫੋਟੋ: ਨੀਲੇਵਾਲਾ
Advertisement

ਪੱਤਰ ਪ੍ਰੇਰਕ
ਜ਼ੀਰਾ, 9 ਮਾਰਚ
ਇਸਤਰੀ ਸਭਾ ਪੰਜਾਬ ਵੱਲੋਂ ਅੱਜ ਜ਼ੀਰਾ ਵਿੱਚ ਔਰਤ ਦਿਵਸ ਮਨਾਇਆ ਗਿਆ। ਇਸ ਵਿੱਚ ਇਲਾਕੇ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਇਸਤਰੀ ਸਭਾ ਦੇ ਸੂਬਾ ਸਕੱਤਰ ਨਰਿੰਦਰ ਸੋਹਲ, ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਤ੍ਰਿਪਤ ਕਾਲੀਆ, ਜ਼ਿਲ੍ਹਾ ਸਕੱਤਰ ਨਸੀਬ ਕੌਰ, ਪ੍ਰੋਫੈਸਰ ਪ੍ਰਵੀਨ ਕੌਰ, ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਅਮਰਜੀਤ ਕੌਰ ਛਾਬੜਾ, ਟਰੇਡ ਯੂਨੀਅਨ ਕੌਂਸਲ ਜ਼ੀਰਾ ਦੇ ਪ੍ਰਧਾਨ ਤਰਸੇਮ ਸਿੰਘ ਬਰਾੜ, ਨਿਰਮਲ ਕੌਰ, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਵਨੀਤਾ ਝਾਂਜੀ, ਕਿਰਨ ਗੌੜ ਨੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੁਸਮ ਜੀਰਵੀ, ਮੰਜੂ ਜ਼ੀਰਵੀ, ਦਰਸ਼ਨ ਜ਼ੀਰਵੀ, ਬੇਅੰਤ ਕੌਰ, ਪਿਆਰ ਕੌਰ, ਨਵਜੋਤ ਨੀਲੇਵਾਲਾ, ਰਜਵੰਤ ਕੌਰ, ਮਾਸਟਰ ਮੇਜਰ ਸਿੰਘ, ਸੀਮਾ ਸੋਹਲ ਅੰਮ੍ਰਿਤਸਰ, ਸੋਨੂੰ ਗੁਜਰਾਲ, ਮਾਸਟਰ ਹਰਭਜਨ ਸਿੰਘ ਤੋ ਹੇਰ ਹਾਜ਼ਰ ਸਨ।

Advertisement

ਠੀਕਰੀਵਾਲਾ ਵਿੱਚ ਔਰਤ ਦਿਵਸ ਮਨਾਇਆ

ਮਹਿਲ ਕਲਾਂ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਪਿੰਡ ਠੀਕਰੀਵਾਲਾ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ। ਇਸ ਮੌਕੇ ਕੀਤੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਕੌਰ, ਪ੍ਰੇਮਪਾਲ ਕੌਰ, ਮਨਜੀਤ ਕੌਰ, ਪ੍ਰਦੀਪ ਕੌਰ, ਜੈਸਮੀਨ, ਪਰਮਜੀਤ ਕੌਰ ਹਮੀਦੀ ਨੇ ਕਿਹਾ ਕਿ ਅਜ਼ਾਦੀ ਦੇ 76 ਸਾਲ ਬੀਤ ਜਾਣ ਬਾਅਦ ਵੀ ਔਰਤਾਂ ਉੱਪਰ ਜਬਰ ਘਟਿਆ ਨਹੀਂ। ਇਸ ਮੌਕੇ ਬੀਕੇਯੂ (ਡਕੌਂਦਾ) ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ ਨੇ ਵੀ ਸੰਬੋਧਨ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement