For the best experience, open
https://m.punjabitribuneonline.com
on your mobile browser.
Advertisement

ਸਹੁਰਾ ਪਰਿਵਾਰ ਦੇ ਖਰਚ ’ਤੇ ਵਿਦੇਸ਼ ਗਈ ਔਰਤ ਪਤੀ ਨੂੰ ਪੀਆਰ ਕਰਾਉਣ ਤੋਂ ਮੁਕਰੀ

08:48 AM Jul 17, 2023 IST
ਸਹੁਰਾ ਪਰਿਵਾਰ ਦੇ ਖਰਚ ’ਤੇ ਵਿਦੇਸ਼ ਗਈ ਔਰਤ ਪਤੀ ਨੂੰ ਪੀਆਰ ਕਰਾਉਣ ਤੋਂ ਮੁਕਰੀ
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 16 ਜੁਲਾਈ
ਆਪਣੇ ਸਹੁਰਾ ਪਰਿਵਾਰ ਦੇ 1.07 ਲੱਖ ਡਾਲਰ ਖਰਚ ਕਰਵਾ ਕੇ ਆਸਟਰੇਲੀਆ ਗਈ ਇਕ ਔਰਤ ਵੱਲੋਂ ਆਪਣੇ ਪਤੀ ਨੂੰ ਪੀ.ਆਰ. ਕਰਵਾਉਣ ਤੋਂ ਨਾਂਹ ਕਰਨ ’ਤੇ ਪੁਲੀਸ ਨੇ ਵਿਦੇਸ਼ ਗਈ ਮਹਿਲਾ ਭਵਨੀਤ ਕੌਰ, ਉਸ ਦੇ ਪਿਤਾ ਗੁਰਮੀਤ ਸਿੰਘ ਅਤੇ ਮਾਂ ਧਰਮਵੀਰ ਕੌਰ ਵਾਸੀ ਖੰਨਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਮਾਛੀਵਾੜਾ ਵਾਸੀ ਸੋਮਨਾਥ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਆਕਾਸ਼ ਕੰਪਿਊਟਰ ਰਿਪੇਅਰ ਦੀ ਦੁਕਾਨ ਕਰਦਾ ਸੀ। ਉਸ ਦੇ ਸਾਹਮਣੇ ਹੀ ਗੁਰਮੀਤ ਸਿੰਘ ਦਾ ਘਰ ਹੈ। 2017 ਵਿੱਚ ਉਹ ਆਪਣੇ ਲੜਕੇ ਆਕਾਸ਼ ਦੇ ਵਿਆਹ ਲਈ ਲੜਕੀ ਲੱਭ ਰਿਹਾ ਸੀ। ਇਸ ਦੌਰਾਨ ਗੁਰਮੀਤ ਸਿੰਘ ਨੇ ਉਸ ਨੂੰ ਮਿਲ ਕੇ ਕਿਹਾ ਕਿ ਉਸ ਦੀ ਲੜਕੀ ਭਵਨੀਤ ਕੌਰ 12ਵੀਂ ਪਾਸ ਹੈ ਜੋ ਕਿ ਆਈਲੈੱਟਸ ਕਰ ਕੇ ਵਿਦੇਸ਼ ਜਾਣਾ ਚਾਹੁੰਦੀ ਹੈ ਜੋ ਲੜਕੇ ਆਕਾਸ਼ ਨੂੰ ਵੀ ਆਸਟਰੇਲੀਆ ਲਿਜਾ ਕੇ ਪੀ.ਆਰ. ਕਰਵਾ ਦੇਵੇਗੀ। ਗੁਰਮੀਤ ਸਿੰਘ ਤੇ ਉਸ ਦੀ ਪਤਨੀ ਧਰਮਵੀਰ ਕੌਰ ਨੇ ਸ਼ਿਕਾਇਤਕਰਤਾ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਉਨ੍ਹਾਂ ਦੀ ਲੜਕੀ ਭਵਨੀਤ ਕੌਰ ਨੂੰ ਆਈਲੈੱਟਸ ਕਰਵਾ ਕੇ ਸਾਰਾ ਖਰਚਾ ਕਰ ਕੇ ਵਿਦੇਸ਼ ਭੇਜ ਦੇਵੇ ਤਾਂ ਬਾਅਦ ਵਿੱਚ ਉਹ ਉਨ੍ਹਾਂ ਦੇ ਲੜਕੇ ਆਕਾਸ਼ ਨੂੰ ਵੀ ਉੱਥੇ ਸੱਦ ਕੇ ਪੀ.ਆਰ. ਕਰਵਾ ਦੇਵੇਗੀ। 20 ਫਰਵਰੀ 2017 ਨੂੰ ਆਕਾਸ਼ ਅਤੇ ਭਵਨੀਤ ਕੌਰ ਦਾ ਵਿਆਹ ਹੋ ਗਿਆ, ਜਿਸ ਦਾ ਸਾਰਾ ਖਰਚਾ ਲੜਕਾ ਪਰਿਵਾਰ ਵੱਲੋਂ ਕੀਤਾ ਗਿਆ। ਸ਼ਿਕਾਇਤਕਰਤਾ ਸੋਮਨਾਥ ਅਨੁਸਾਰ ਉਨ੍ਹਾਂ ਦੀ ਨੂੰਹ ਭਵਨੀਤ ਕੌਰ ਨੇ ਤਿੰਨ ਵਾਰ ਆਈਲੈੱਟਸ ਕੀਤੀ ਅਤੇ ਫਿਰ ਕਾਲਜ ਫੀਸ, ਟਿਕਟ ਤੇ ਖ਼ਰੀਦਦਾਰੀ ਲਈ ਲੱਖਾਂ ਰੁਪਏ ਖਰਚ ਕੀਤੇ। ਉਸ ਤੋਂ ਬਾਅਦ ਉਹ ਆਸਟਰੇਲੀਆ ਚਲੀ ਗਈ। ਵਿਦੇਸ਼ ਜਾਣ ਵਾਲੇ ਦਨਿ ਵੀ ਉਨ੍ਹਾਂ ਦੀ ਨੂੰਹ ਦੇ ਮਾਪਿਆਂ ਵੱਲੋਂ 15 ਹਜ਼ਾਰ ਡਾਲਰ ਖਰਚੇ ਲਈ ਮੰਗੇ ਗਏ ਕਿ ਉੱਥੇ ਜਾ ਕੇ ਉਸ ਨੂੰ ਜ਼ਰੂਰਤ ਪੈ ਸਕਦੀ ਹੈ ਜੋ ਕਿ ਲੜਕੇ ਵਾਲਿਆਂ ਨੇ ਦੇ ਦਿੱਤੇ। ਸੋਮਨਾਥ ਨੇ ਕਿਹਾ ਕਿ ਉਸ ਦੇ ਪੁੱਤਰ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਨ੍ਹਾਂ ਦੀ ਧੀ ਲੜਕੇ ਆਕਾਸ਼ ਨੂੰ ਆਸਟਰੇਲੀਆ ਜਾ ਕੇ ਪੀ.ਆਰ. ਨਾ ਕਰਵਾ ਸਕੀ ਤਾਂ ਉਹ ਸਾਰੇ ਪੈਸੇ ਵਾਪਸ ਕਰ ਦੇਣਗੇ।
ਸ਼ਿਕਾਇਤਕਰਤਾ ਅਨੁਸਾਰ ਵਿਦੇਸ਼ ਜਾਣ ਤੋਂ ਬਾਅਦ ਭਵਨੀਤ ਕੌਰ ਨੇ ਆਪਣੇ ਪਤੀ ਨਾਲ ਗੱਲ ਕਰਨੀ ਵੀ ਘੱਟ ਕਰ ਦਿੱਤੀ ਅਤੇ ਆਸਟਰੇਲੀਆ ਸੱਦਣ ਬਾਰੇ ਟਾਲ-ਮਟੋਲ ਕਰਦੀ ਰਹੀ। ਸਾਲ-2021 ਵਿੱਚ ਜਦੋਂ ਉਨ੍ਹਾਂ ਦੀ ਨੂੰਹ ਭਵਨੀਤ ਕੌਰ ਦੀ ਪੜ੍ਹਾਈ ਮੁਕੰਮਲ ਹੋ ਗਈ ਤਾਂ ਉਨ੍ਹਾਂ ਉਸ ਨੂੰ ਆਕਾਸ਼ ਨੂੰ ਵਿਦੇਸ਼ ਸੱਦਣ ਲਈ ਕਿਹਾ ਤਾਂ ਪਹਿਲਾਂ ਉਹ ਟਾਲ-ਮਟੋਲ ਕਰਦੀ ਰਹੀ ਅਤੇ ਫਿਰ ਉਸ ਨੇ ਬੜੀ ਮੁਸ਼ਕਿਲ ਨਾਲ ਆਕਾਸ਼ ਨੂੰ ਵਿਦੇਸ਼ ਸੱਦ ਲਿਆ। ਜਦੋਂ ਆਕਾਸ਼ ਵਿਦੇਸ਼ ਪਹੁੰਚਿਆ ਤਾਂ ਉੱਥੇ ਜਾ ਕੇ ਭਵਨੀਤ ਕੌਰ ਨੇ ਉਸ ਦਾ ਮੋਬਾਈਲ ਫੋਨ ਬਲਾਕ ਕਰ ਕੇ ਗੱਲ ਕਰਨੀ ਬੰਦ ਕਰ ਦਿੱਤੀ। ਸੋਮਨਾਥ ਅਨੁਸਾਰ ਉਸ ਨੇ ਵੱਖ-ਵੱਖ ਤਰੀਕਾਂ ’ਤੇ ਆਪਣੀ ਨੂੰਹ ਅਤੇ ਉਸ ਦੇ ਪੇਕੇ ਪਰਿਵਾਰ ਨੂੰ ਕਰੀਬ 1.07 ਲੱਖ ਡਾਲਰ ਅਤੇ 10 ਲੱਖ ਰੁਪਏ ਨਕਦ ਵੀ ਖਰਚਿਆ, ਪਰ ਇਹ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਉਸ ਦੀ ਨੂੰਹ ਅਤੇ ਉਸ ਦੇ ਪੇਕਿਆਂ ਨੇ ਮਿਲ ਕੇ ਧੋਖਾਧੜੀ ਕੀਤੀ।

Advertisement

Advertisement
Advertisement
Tags :
Author Image

Advertisement