ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਤੀ ਨੂੰ ਅਗਵਾ ਕਰਨ ਵਾਲੀ ਔਰਤ ਕਾਬੂ

07:36 AM Jun 14, 2024 IST

ਪੱਤਰ ਪ੍ਰੇਰਕ
ਜ਼ੀਰਾ, 13 ਜੂਨ
ਇਥੇ ਨਾਜਾਇਜ਼ ਸਬੰਧਾਂ ਕਾਰਨ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਪਤੀ ਨੂੰ ਅਗਵਾ ਕਰਨ ਵਾਲੀ ਔਰਤ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ। ਡੀਐੱਸਪੀ ਜ਼ੀਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ ਗੁਰਸੇਵਕ ਸਿੰਘ ਨੇ ਇੱਕ ਲਿਖਤੀ ਦਰਖਾਸਤ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀ ਭਰਜਾਈ ਸੁਖਦੀਪ ਕੌਰ, ਪਤਨੀ ਮਨਜੀਤ ਸਿੰਘ ਦੇ ਹਰਜਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਨਜੀਤ ਸਿੰਘ ਅਕਸਰ ਹੀ ਇਨ੍ਹਾਂ ਨੂੰ ਰੋਕਦਾ ਸੀ। ਲੰਘੀ 6 ਜੂਨ ਨੂੰ ਸੁਖਦੀਪ ਕੌਰ ਆਪਣੇ ਪਤੀ ਮਨਜੀਤ ਸਿੰਘ ਨੂੰ ਸੈਰ ਦੇ ਬਹਾਨੇ ਘਰੋਂ ਲੈ ਗਈ ਜਿੱਥੇ ਹਰਜਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਉੱਥੇ ਆਇਆ ਹੋਇਆ ਸੀ। ਇਸ ਦੌਰਾਨ ਮੁਲਜ਼ਮਾਂ ਨੇ ਉਸਦੇ ਭਰਾ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾਹ ਕਰ ਲਿਆ ਸੀ। ਪੁਲੀਸ ਨੇ ਅੱਜ ਮੁਲਜ਼ਮ ਸੁਖਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement