ਕਮਰੇ ਦੀ ਛੱਤ ਡਿੱਗਣ ਕਾਰਨ ਔਰਤ ਜ਼ਖ਼ਮੀ
09:04 AM Sep 05, 2024 IST
ਨਿੱਜੀ ਪੱਤਰ ਪ੍ਰੇਰਕ
ਭਾਈ ਰੂਪਾ, 4 ਸਤੰਬਰ
ਇਸ ਇਲਾਕੇ ਵਿੱਚ ਕੱਲ੍ਹ ਪਏ ਭਾਰੀ ਮੀਂਹ ਤੋਂ ਬਾਅਦ ਪਿੰਡ ਕੋਇਰ ਸਿੰਘ ਵਾਲਾ ਵਿਚ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਦੇ ਪੁੱਤਰ ਕਾਲਾ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 6 ਵਜੇ ਮੀਂਹ ਕਾਰਨ ਕਮਰਾ ਤਿਪਕਣ ਲੱਗ ਗਿਆ। ਜਦੋਂ ਉਹ ਆਪਣੀ ਮਾਤਾ ਪਰਮਜੀਤ ਕੌਰ ਨਾਲ ਛੱਤ ਮਿੱਟੀ ਪਾਉਣ ਲੱਗਾ ਤਾਂ ਅਚਾਨਕ ਛੱਤ ਡਿੱਗ ਪਈ। ਇਸ ਘਟਨਾ ਵਿਚ ਪਰਮਜੀਤ ਕੌਰ ਪਤਨੀ ਜੱਗਰ ਸਿੰਘ ਵਾਸੀ ਕੋਇਰ ਸਿੰਘ ਵਾਲਾ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
Advertisement
Advertisement