For the best experience, open
https://m.punjabitribuneonline.com
on your mobile browser.
Advertisement

ਮਹਿਲਾ ਨੇ ਹੋਮਗਾਰਡ ਜਵਾਨ ਪਿੱਛੇ ਕੁੱਤਾ ਛੱਡਿਆ

08:51 AM Apr 18, 2024 IST
ਮਹਿਲਾ ਨੇ ਹੋਮਗਾਰਡ ਜਵਾਨ ਪਿੱਛੇ ਕੁੱਤਾ ਛੱਡਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਅਪਰੈਲ
ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਡੇਹਾ ਕਾਲੋਨੀ ਅੰਬਾਲਾ ਸ਼ਹਿਰ ਵਿਚ ਘਰਾਂ ਦੀ ਤਲਾਸ਼ੀ ਲੈਣ ਗਈ ਪੁਲੀਸ ਟੀਮ ਦੇ ਮੈਂਬਰ ਹੋਮ ਗਾਰਡ ਜਵਾਨ ਪਿੱਛੇ ਸੁਮਨ ਪਤਨੀ ਛਿੰਦਾ ਨੇ ਕੁੱਤਾ ਛੱਡ ਦਿੱਤਾ ਜਿਸ ਨੇ ਹੋਮ ਗਾਰਡ ਜਵਾਨ ਨੂੰ ਵੱਢ ਲਿਆ। ਜਵਾਨ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਭੁੜੰਗਪੁਰ ਪਿੰਡ ਦੇ ਵਾਸੀ ਮਨਦੀਪ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਅੱਜ ਜਦੋਂ ਨਸ਼ਾ ਤਸਕਰੀ ਦੀ ਜਾਂਚ ਲਈ ਟੀਮ ਦੇ ਨਾਲ ਉਹ ਡੇਹਾ ਕਾਲੋਨੀ ਦੇ ਇਕ ਮਕਾਨ ਵਿੱਚ ਗਿਆ ਤਾਂ ਮਕਾਨ ਮਾਲਕ ਸੁਮਨ ਪਤਨੀ ਛਿੰਦਾ ਨੇ ਜਾਣ-ਬੁੱਝ ਕੇ ਛੱਤ ’ਤੇ ਬੰਨ੍ਹਿਆ ਪਾਲਤੂ ਕੁੱਤਾ ਖੋਲ੍ਹ ਦਿੱਤਾ, ਜਿਸ ਨੇ ਉਸ ਨੂੰ ਵੱਢ ਲਿਆ। ਉਸ ਨੇ ਸਿਵਲ ਹਸਪਤਾਲ ’ਚ ਇਲਾਜ ਕਰਾਇਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×