For the best experience, open
https://m.punjabitribuneonline.com
on your mobile browser.
Advertisement

ਔਰਤ ਨੇ ਫਾਹਾ ਲਿਆ

09:51 AM Apr 13, 2024 IST
ਔਰਤ ਨੇ ਫਾਹਾ ਲਿਆ
Advertisement

ਪੱਤਰ ਪ੍ਰੇਰਕ
ਸਮਾਣਾ, 12 ਅਪਰੈਲ
ਕਰੀਬ ਦੋ ਸਾਲ ਪਹਿਲਾਂ ਵਿਆਹੀ ਪਰਵਾਸੀ ਔਰਤ ਨੇ ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਸੂਚਨਾ ਮਿਲਣ ’ਤੇ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਏ.ਐੱਸ.ਆਈ. ਸ਼ਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਾਂਦਨੀ (21) ਦੇ ਪਤੀ ਸਿੰਟੂ ਕੁਮਾਰ ਨਿਵਾਸੀ ਲਕਸ਼ਮੀਪੁਰ (ਬਿਹਾਰ) ਅਨੁਸਾਰ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਉਸ ਦੀ ਪਤਨੀ ਪਿੰਡ ਤੋਂ ਇੱਥੇ ਆਈ ਸੀ ਅਤੇ ਉਹ ਹੁਣ ਫੈਕਟਰੀ ਦੇ ਬਾਹਰ ਝੁਗੀਆਂ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। 11 ਅਪਰੈਲ ਦੁਪਹਿਰ ਸਮੇਂ ਖਾਣਾ ਖਾਣ ਤੋਂ ਬਾਅਦ ਉਹ ਫੈਕਟਰੀ ’ਚ ਡਿਊਟੀ ’ਤੇ ਚਲਿਆ ਗਿਆ। ਇਸ ਤੋਂ ਬਾਅਦ ਗੁਆਂਢੀ ਨੇ ਉਸ ਦੀ ਪਤਨੀ ਨੂੰ ਫਾਹਾ ਲੱਗਿਆ ਦੇਖਣ ’ਤੇ ਉਸ ਨੂੰ ਸੂਚਿਤ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×