ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਨੇ ਜਨ ਔਸ਼ਧੀ ਸੈਂਟਰ ਦੇ ਬਾਹਰ ਬੱਚੇ ਨੂੰ ਦਿੱਤਾ ਜਨਮ

08:44 AM Sep 08, 2023 IST
featuredImage featuredImage

ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 7 ਸਤੰਬਰ
ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਵੀਰਵਾਰ ਬਾਅਦ ਦੁਪਹਿਰ ਇੱਕ ਗਰਭਵਤੀ ਔਰਤ ਨੇ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਸ ਮੌਕੇ ਔਰਤ ਦੇ ਪਤੀ ਨੇ ਹੀ ਬੱਚੇ ਨੂੰ ਸੰਭਾਲਿਆ ਅਤੇ ਕਿਸੇ ਹੋਰ ਔਰਤ ਦੀ ਸਹਾਇਤਾ ਨਾਲ ਨਵ-ਜਨਮੇ ਲੜਕੇ ਨੂੰ ਨਰਸਿੰਗ ਸਟਾਫ਼ ਤੱਕ ਪਹੁੰਚਾਇਆ। ਬੱਚੇ ਦੀ ਡਿਲਵਰੀ ਹੋਣ ਦੀ ਇਹ ਸਾਰੀ ਘਟਨਾ ਹਸਪਤਾਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋਈ ਹੈ। ਡਾਕਟਰਾਂ ਵੱਲੋਂ ਇਸ ਮਹਿਲਾ ਦਾ ਇਲਾਜ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਇਸ ਸਮੇਂ ਜੱਚਾ-ਬੱਚਾ ਦੋਵੇਂ ਠੀਕ ਹਨ। ਗਰਭਵਤੀ ਔਰਤ ਲਕਸ਼ਮੀ ਦੇ ਪਤੀ ਸ਼ੁਭਮ ਨੇ ਦੱਸਿਆ ਕਿ ਅੱਜ ਉਸ ਦੀ ਪਤਨੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ, ਜਿਥੇ ਜਨ ਔਸ਼ਧੀ ਸੈਂਟਰ ਨੇੜੇ ਹੀ ਉਸ ਨੇ ਬੱਚੇ ਨੂੰ ਜਨਮ ਦੇ ਦਿੱਤਾ।

Advertisement

Advertisement