For the best experience, open
https://m.punjabitribuneonline.com
on your mobile browser.
Advertisement

ਝਗੜੇ ਦੌਰਾਨ ਔਰਤ ਦੀ ਮੌਤ

05:56 AM Mar 25, 2024 IST
ਝਗੜੇ ਦੌਰਾਨ ਔਰਤ ਦੀ ਮੌਤ
Advertisement

ਪੱਤਰ ਪ੍ਰੇਰਕ
ਬਨੂੜ, 24 ਮਾਰਚ
ਇੱਥੇ ਵਾਰਡ ਨੰਬਰ-13 ਬਾਂਡਿਆ ਬਸੀ ਵਿੱਚ ਗਲੀ ਵਿੱਚ ਕਾਰ ਖੜ੍ਹੀ ਕਰਨ ਤੋਂ ਹੋਏ ਝਗੜੇ ਦੌਰਾਨ 50 ਸਾਲਾ ਔਰਤ ਕਮਲਜੀਤ ਕੌਰ ਪਤਨੀ ਅਮਰਜੀਤ ਸਿੰਘ ਦੀ ਮੌਤ ਹੋ ਗਈ। ਥਾਣਾ ਬਨੂੜ ਦੀ ਪੁਲੀਸ ਨੇ ਇਸ ਮਾਮਲੇ ਸਬੰਧੀ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਵੇਂ ਧਿਰਾਂ ਦੀ ਆਪਸ ਵਿੱਚ ਕੰਧ ਸਾਂਝੀ ਹੈ ਤੇ ਉਹ ਇੱਕ-ਦੂਜੇ ਦੇ ਰਿਸ਼ਤੇਦਾਰ ਹਨ।
ਥਾਣਾ ਬਨੂੜ ਦੇ ਸਬ-ਇੰਸਪੈਕਟਰ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 13 ਵਾਸੀ ਗੁਰਸਿਮਰਨ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ ਰਾਤ ਫਰੀਦਪੁਰ ਤੋਂ ਉਸ ਦੇ ਰਿਸ਼ਤੇਦਾਰ ਆਏ ਹੋਏ ਸਨ। ਉਹ ਰਿਸ਼ਤੇਦਾਰਾਂ ਨੂੰ ਆਪਣਾ ਨਵਾਂ ਮਕਾਨ ਦਿਖਾ ਕੇ ਆਏ ਤਾਂ ਉਨ੍ਹਾਂ ਆਪਣੀ ਕਾਰ ਗਲੀ ਵਿੱਚ ਖੜ੍ਹਾ ਦਿੱਤੀ। ਇਸੇ ਗੱਲ ਤੋਂ ਉਸ ਦਾ ਗਵਾਂਢੀ ਸਰਬਜੀਤ ਸਿੰਘ ਗਾਲੀ-ਗਲੋਚ ਕਰਨ ਲੱਗ ਪਿਆ।
ਜਾਂਚ ਅਧਿਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਮਗਰੋਂ ਸਬੰਧਤ ਵਿਅਕਤੀ ਆਪਣੇ ਪਿਤਾ ਅਤੇ ਅੱਧੀ ਦਰਜਨ ਤੋਂ ਵੱਧ ਹੋਰ ਵਿਅਕਤੀਆਂ ਸਣੇ ਉਨ੍ਹਾਂ ਦੇ ਘਰ ਆਇਆ ਤੇ ਉਸ ਦੀ ਕੁੱਟਮਾਰ ਕਰਨ ਲੱਗ ਪਏ। ਅਮਰਜੀਤ ਦੇ ਬਚਾਅ ਲਈ ਆਈ ਉਸ ਦੀ ਮਾਤਾ ਕਮਲਜੀਤ ਕੌਰ ਉਸ ਦੇ ਉੱਪਰ ਡਿੱਗ ਗਈ ਤਾਂ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਇਸ ਕਾਰਨ ਉਹ ਬੇਹੋਸ਼ ਹੋ ਗਈ। ਉਸ ਨੂੰ ਤੁਰੰਤ ਨੀਲਮ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਸੁਰਿੰਦਰ ਸਿੰਘ, ਉਸ ਦੇ ਪੁੱਤਰ ਸਰਬਜੀਤ ਸਿੰਘ, ਹਰਵਿੰਦਰ ਸਿੰਘ ਲਾਲੀ, ਕਮਲਜੀਤ ਸਿੰਘ, ਰਣਜੀਤ ਸਿੰਘ ਸਣੇ ਅੱਧਾ ਦਰਜਨ ਦੇ ਕਰੀਬ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
Author Image

sanam grng

View all posts

Advertisement
Advertisement
×