For the best experience, open
https://m.punjabitribuneonline.com
on your mobile browser.
Advertisement

ਤਿੰਨ ਦਿਨ ਤੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਮਹਿਲਾ ਨੂੰ ਹੇਠਾਂ ਉਤਾਰਿਆ

08:41 AM Aug 05, 2024 IST
ਤਿੰਨ ਦਿਨ ਤੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਮਹਿਲਾ ਨੂੰ ਹੇਠਾਂ ਉਤਾਰਿਆ
ਟੈਂਕੀ ’ਤੇ ਚੜ੍ਹੀ ਮਹਿਲਾ ਦੇ ਦੇ ਹੱਕ ’ਚ ਨਾਅਰੇਬਾਜ਼ੀ ਕਰਦੇ ਹੋਏ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਤੇ ਹੋਰ।
Advertisement

ਪੱਤਰ ਪ੍ਰੇਰਕ
ਸ਼ੇਰਪੁਰ, 4 ਅਗਸਤ
ਸਪਰੇਅ ਵਾਲੀ ਦਵਾਈ ਲੈ ਕੇ ਪਿੰਡ ਦੇ ਵਾਟਰ ਵਰਕਸ ’ਤੇ ਚੜ੍ਹੀ ਕਿਰਨਜੀਤ ਕੌਰ ਨੂੰ ਅੱਜ ਦੇਰ ਸ਼ਾਮ ਹੇਠਾਂ ਉਤਾਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਮਹਿਲਾ ਨੇ ਪਿੰਡ ਰੰਗੀਆਂ ਦੇ ਟਰੈਵਲ ਏਜੰਟ ਖ਼ਿਲਾਫ਼ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਸੀ। ਇਹ ਮਹਿਲਾ ਤਿੰਨ ਦਿਨ ਪਹਿਲਾਂ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ ਸੀ। ਤਿੰਨ ਧਿਰੀ ਮੀਟਿੰਗ ’ਚ ਟਰੈਵਲ ਏਜੰਟ ਧਿਰ ਵੱਲੋਂ 17 ਲੱਖ ਰੁਪਏ ਦੀ ਰਾਸ਼ੀ ਵਾਪਸ ਕਰਨ ਦੀ ਸਹਿਮਤੀ ਮਗਰੋਂ ਮਹਿਲਾ ਨੂੰ ਟੈਂਕੀ ਤੋਂ ਹੇਠਾਂ ਉਤਾਰ ਲਿਆ ਗਿਆ ਹੈ। ਐੱਸਐੱਚਓ ਸਦਰ ਧੂਰੀ ਕਰਮਜੀਤ ਸਿੰਘ ਅਤੇ ਚੌਕੀ ਇੰਚਾਰਜ ਰਣੀਕੇ ਓਂਕਾਰ ਸਿੰਘ ਨੇ ਕਿਰਨਜੀਤ ਕੌਰ ਨੂੰ ਜੂਸ ਪਿਲਾ ਕੇ ਸੰਘਰਸ਼ ਖ਼ਤਮ ਕਰਵਾ ਦਿੱਤਾ ਹੈ। ਪੀੜਤ ਧਿਰ ਦੇ ਹੱਕ ’ਚ ਡਟੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ ਅਤੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਮੀਟਿੰਗ ਵਿੱਚ ਫ਼ੈਸਲਾ ਹੋਇਆ ਹੈ ਕਿ ਟਰੈਵਲ ਏਜੰਟ ਧਿਰ ਪੀੜਤ ਪਰਿਵਾਰ ਨੂੰ 17 ਲੱਖ ਰੁਪਏ ਦੀ ਰਾਸ਼ੀ ਦੇਵੇਗੀ। ਇਹ ਰਾਸ਼ੀ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਚੌਕੀ ਇੰਚਾਰਜ ਰਣੀਕੇ ਓਂਕਾਰ ਸਿੰਘ ਨੇ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ।

Advertisement

Advertisement
Author Image

Advertisement
Advertisement
×