ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਵਾਈ ਸੈਨਾ ਦੇ ਚਾਰ ਜਵਾਨਾਂ ਦੀ ਹੱਤਿਆ ਮਾਮਲੇ ’ਚ ਮਲਿਕ ਨੂੰ ਗਵਾਹ ਨੇ ਪਛਾਣਿਆ

06:44 AM Jan 19, 2024 IST

ਜੰਮੂ: ਹਵਾਈ ਸੈਨਾ ਦੇ ਚਾਰ ਜਵਾਨਾਂ ਦੀ ਹੱਤਿਆ ਦੇ ਮਾਮਲੇ ’ਚ ਇਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਇਕ ਗਵਾਹ ਨੇ ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਮੁਖੀ ਯਾਸੀਨ ਮਲਿਕ ਦੀ ਪਛਾਣ ਕਰਦਿਆਂ ਕਿਹਾ ਕਿ ਉਸ ਨੇ ਹੀ ਜਵਾਨਾਂ ਨੂੰ ਗੋਲੀਆਂ ਮਾਰੀਆਂ ਸਨ। ਗਵਾਹ ਨੇ 25 ਜਨਵਰੀ, 1990 ਨੂੰ ਸ੍ਰੀਨਗਰ ’ਚ ਵਾਪਰੇ ਘਟਨਾਕ੍ਰਮ ਦੀ ਜਾਣਕਾਰੀ ਦਿੰਦਿਆਂ ਅਦਾਲਤ ’ਚ ਕਿਹਾ ਕਿ ਯਾਸੀਨ ਮਲਿਕ ਨੇ ਉਸ ਦਿਨ ਆਪਣਾ ‘ਫਿਰਨ’ ਚੁੱਕ ਕੇ ਉਸ ’ਚੋਂ ਬੰਦੂਕ ਕੱਢੀ ਅਤੇ ਹਵਾਈ ਸੈਨਾ ਦੇ ਇਕ ਗਰੁੱਪ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਹਮਲੇ ’ਚ ਹਵਾਈ ਸੈਨਾ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ਸੀ। ਦਹਿਸ਼ਤੀ ਹਮਲੇ ’ਚ ਬਚ ਗਏ ਹਵਾਈ ਸੈਨਾ ਦੇ ਸਾਬਕਾ ਕੋਰਪੋਰਲ ਰਾਜਵਰ ਉਮੇਸ਼ਵਰ ਸਿੰਘ ਨੇ ਅਦਾਲਤ ’ਚ ਮਲਿਕ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਮੁੱਖ ਹਮਲਾਵਰ ਸੀ। ਮਲਿਕ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਵੀਡੀਓ ਰਾਹੀਂ ਅਦਾਲਤੀ ਕਾਰਵਾਈ ’ਚ ਸ਼ਾਮਲ ਹੋਇਆ ਜਿਥੇ ਉਹ 2019 ਤੋਂ ਕੈਦ ਹੈ। ਸ੍ਰੀਨਗਰ ਦੇ ਬਾਹਰੀ ਇਲਾਕੇ ਰਾਵਲਪੁਰਾ ’ਚ 25 ਜਨਵਰੀ, 1990 ਨੂੰ ਹੋਏ ਹਮਲੇ ’ਚ ਸਕੁਆਡਰਨ ਲੀਡਰ ਰਵੀ ਖੰਨਾ ਸਮੇਤ ਚਾਰ ਜਵਾਨਾਂ ਦੀ ਮੌਤ ਹੋ ਗਈ ਸੀ ਜਦਕਿ 40 ਹੋਰ ਜ਼ਖ਼ਮੀ ਹੋ ਗਏ ਸਨ। ਜਦੋਂ ਹਮਲਾ ਹੋਇਆ ਤਾਂ ਇਹ ਜਵਾਨ ਡਿਊਟੀ ਲਈ ਪੁਰਾਣੇ ਸ੍ਰੀਨਗਰ ਏਅਰਫੀਲਡ ’ਚ ਆਪਣੇ ਵਾਹਨ ਦੀ ਉਡੀਕ ਕਰ ਰਹੇ ਸਨ। -ਪੀਟੀਆਈ

Advertisement

Advertisement
Advertisement