For the best experience, open
https://m.punjabitribuneonline.com
on your mobile browser.
Advertisement

ਜੇਤੂ ਖਿਡਾਰਨ ਅੱਠ ਮਹੀਨੇ ਬਾਅਦ ਵੀ ਇਨਾਮੀ ਰਾਸ਼ੀ ਤੋਂ ਵਾਂਝੀ

08:37 PM Jun 29, 2023 IST
ਜੇਤੂ ਖਿਡਾਰਨ ਅੱਠ ਮਹੀਨੇ ਬਾਅਦ ਵੀ ਇਨਾਮੀ ਰਾਸ਼ੀ ਤੋਂ ਵਾਂਝੀ
Advertisement

ਲਖਵੀਰ ਸਿੰਘ ਚੀਮਾ

Advertisement

ਟੱਲੇਵਾਲshy;, 26 ਜੂਨ

ਸੂਬਾ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬੈਨਰ ਹੇਠ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਸਨ, ਜਿਸ ਵਿੱਚ ਸੂਬੇ ਭਰ ਵਿੱਚੋਂ ਖਿਡਾਰੀਆਂ ਨੇ ਭਾਗ ਲਿਆ ਅਤੇ ਨਾਮਣਾ ਖੱਟਿਆ। ਪਰ ਇਨ੍ਹਾਂ ਖੇਡਾਂ ਦੇ ਜੇਤੂ 8 ਮਹੀਨਿਆਂ ਬਾਅਦ ਵੀ ਇਨਾਮੀ ਰਾਸ਼ੀ ਤੋਂ ਵਾਂਝੇ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਦੀਵਾਨਾ ਦੀ ਖਿਡਾਰਨ ਜਸਪ੍ਰੀਤ ਕੌਰ ਇਨ੍ਹਾਂ ਵਿੱਚੋਂ ਹੀ ਇੱਕ ਹੈ। ਜਸਪ੍ਰੀਤ ਪੁੱਤਰੀ ਚਰਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ-ਨਾਲ ਘਰੇਲੂ ਆਰਥਿਕ ਤੰਗੀ ਦੇ ਬਾਵਜੂਦ ਖੇਡਾਂ ਵਿਚ ਵੀ ਰੁਚੀ ਰੱਖਦੀ ਹੈ ਤੇ ਚੰਗੀ ਖਿਡਾਰਨ ਬਣਨ ਲਈ ਮਿਹਨਤ ਕਰ ਰਹੀ ਹੈ। ਜਸਪ੍ਰੀਤ ਨੇ ਦੱਸਿਆ ਕਿ ਸਰਕਾਰ ਵਲੋਂ ਪਿਛਲੇ ਨਵੰਬਰ ਮਹੀਨੇ ‘ਚ ਕਰਵਾਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਸੰਗਰੂਰ ‘ਚ ਅਥਲੈਟਿਕਸ ਆਦਿ ਖੇਡਾਂ ਵਿਚ ਭਾਗ ਲੈ ਕੇ ਉਸ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਸੀ, ਪਰ ਅੱਜ 8 ਮਹੀਨੇ ਲੰਘ ਜਾਣ ਦੇ ਬਾਵਜੂਦ ਸਰਕਾਰ ਵਲੋਂ ਉਸ ਦੀ ਬਣਦੀ ਜੇਤੂ ਰਾਸ਼ੀ ਨਹੀਂ ਦਿੱਤੀ ਗਈ। ਜਸਪ੍ਰੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪਿਤਾ ਅਧਰੰਗ ਤੋਂ ਪੀੜਤ ਹਨ ਅਤੇ ਉਹ ਦੋ ਭੈਣਾਂ ਹੀ ਹਨ। ਖਿਡਾਰਨ ਨੇ ਦੱਸਿਆ ਕਿ ਜਦ ਇਸ ਸਬੰਧੀ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕੁਝ ਸਮਾਂ ਹੋ ਇੰਤਜ਼ਾਰ ਕਰਨ ਲਈ ਕਹਿ ਦਿੰਦੇ ਹਨ। ਪਿੰਡ ਦੀਵਾਨਾ ਦੇ ਖੇਡ ਮੈਦਾਨ ਦੀ ਕਮੇਟੀ ਆਗੂ ਤੇ ਖਿਡਾਰਨ ਜਸਪ੍ਰੀਤ ਕੌਰ ਵਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮਿਲ ਕੇ ਵੀ ਆਪਣੀ ਇਨਾਮੀ ਰਾਸ਼ੀ ਦੀ ਮੰਗ ਕੀਤੀ ਗਈ। ਕਮੇਟੀ ਆਗੂਆਂ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਇਸ ਬੱਚੀ ਨੂੰ ਉਸ ਦੀ ਇਨਾਮੀ ਰਾਸ਼ੀ ਜਾਰੀ ਕਰੇshy; ਜਿਸ ਨਾਲ ਬੱਚੀ ਦਾ ਹੌਂਸਲਾ ਹੋਰ ਵਧ ਸਕੇ।

Advertisement
Tags :
Advertisement
Advertisement
×