ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਦੌੜ ਇਲਾਕੇ ਦੇ ਪਿੰਡਾਂ ’ਚ ਜੇਤੂਆਂ ਨੇ ਜਸ਼ਨ ਮਨਾਏ

06:32 AM Oct 17, 2024 IST
ਨਿਊ ਖੇੜੀ ਦੀ ਪੰਚਾਇਤ ਦਾ ਸਨਮਾਨ ਕਰਦੇ ਹੋਏ ਵਿਧਾਇਕ ਅਜੀਤਪਾਲ ਕੋਹਲੀ। -ਫੋਟੋ: ਭੰਗੂ

ਮੁਕੰਦ ਸਿੰਘ ਚੀਮਾ
ਸੰਦੌੜ, 16 ਅਕਤੂਬਰ
ਸੰਦੌੜ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਸਬੰਧੀ ਦੇਰ ਰਾਤ ਤੱਕ ਚੱਲੀ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਗਏ ਜਿਸ ਮਗਰੋਂ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਜਿੱਤ ਦੇ ਜਸ਼ਨ ਮਨਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਸੌਧਾ ਸਿੰਘ ਵਾਲਾ ਤੋਂ ਪਰਮਜੀਤ ਕੌਰ ਨੇ ਸਿੰਦਰ ਕੌਰ ਨੂੰ 194 ਵੋਟਾਂ, ਪਿੰਡ ਕੁਠਾਲਾ ਤੋਂ ਮਨਜੀਤ ਕੌਰ ਰਾਏ ਨੇ ਸੁਰਿੰਦਰ ਕੌਰ ਨੂੰ 470 ਵੋਟਾਂ, ਮਿੱਠੇਵਾਲ ਤੋਂ ਕੁਲਦੀਪ ਸਿੰਘ ਨੇ ਚਮਕੌਰ ਸਿੰਘ ਨੂੰ 371 ਵੋਟਾਂ, ਕਸਬਾ ਭੁਰਾਲ ਤੋਂ ਨੰਬਰਦਾਰ ਬਲਬੀਰ ਸਿੰਘ ਨੇ ਜੱਗਾ ਸਿੰਘ ਨੂੰ 641 ਵੋਟਾਂ, ਪਿੰਡ ਸੇਰਗੜ੍ਹ ਤੋਂ ਯੁਗਰਾਜ ਸਿੰਘ ਨੇ ਗੌਰਵ ਸਿੰਗਲਾ ਨੂੰ 107 ਵੋਟਾਂ, ਪਿੰਡ ਖੁਰਦ ਤੋਂ ਕੁਲਬੀਰ ਸਿੰਘ ਮਾਣਕ ਨੇ ਹਰਵਿੰਦਰ ਸਿੰਘ ਨੂੰ 246 ਵੋਟਾਂ, ਮਾਣਕਵਾਲ ਤੋਂ ਕੇਸਰ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ 11 ਵੋਟਾਂ, ਪਿੰਡ ਧਲੇਰ ਕਲਾਂ ਤੋਂ ਸੰਦੀਪ ਕੌਰ ਨੇ ਰਮਨਪ੍ਰੀਤ ਕੌਰ ਨੂੰ 280 ਵੋਟਾਂ, ਝਨੇਰ ਤੋਂ ਜਸਵਿੰਦਰ ਸਿੰਘ ਨੇ ਸੁਖਵਿੰਦਰ ਸਿੰਘ ਨੂੰ 10 ਵੋਟਾਂ, ਦੁਲਮਾਂ ਕਲਾਂ ਤੋਂ ਬਹਾਦਰ ਸਿੰਘ ਨੇ ਰਾਜ ਸਿੰਘ ਨੂੰ 17 ਵੋਟਾਂ, ਹਥਨ ਤੋਂ ਕਮਲਜੀਤ ਸਿੰਘ ਨੇ ਸੰਦੀਪ ਸਿੰਘ ਨੂੰ 6 ਵੋਟਾਂ, ਕਾਸਾਪੁਰ ਤੋਂ ਹਰਪਾਲ ਕੌਰ ਨੇ ਸਬੀਨਾ ਨੂੰ 2 ਵੋਟਾਂ, ਪਿੰਡ ਭੂਦਨ ਤੋਂ ਸੁਖਵਿੰਦਰ ਕੌਰ ਨੇ ਬਲਜਿੰਦਰ ਕੌਰ ਨੂੰ 655 ਵੋਟਾਂ ਨਾਲ ਹਰਾਇਆ।

Advertisement

ਪਟਿਆਲਾ ਹਲਕੇ ਦੀ ਇਕਲੌਤੀ ਪੰਚਾਇਤ ’ਚ ਵੀ ਹੋਈ ਸਰਬਸੰਮਤੀ

ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਸ਼ਹਿਰੀ ਇੱਕ ਅਜਿਹਾ ਵਿਧਾਨ ਸਭਾ ਹਲਕਾ ਹੈ, ਜਿਥੇ ਸਿਰਫ਼ ਇੱਕ ਹੀ ਗ੍ਰਾਮ ਪੰਚਾਇਤ ‘ਨਿਊ ਖੇੜੀ’ ਹੈ ਤੇ ਇਸ ਪੰਚਾਇਤ ਦੀ ਚੋਣ ਵੀ ਸਰਬਸੰਮਤੀ ਨਾਲ ਕਰ ਲਈ ਗਈ ਹੈ। ਬਲਵਿੰਦਰਜੀਤ ਸਿੰਘ ਸੰਧੂ ਨੂੰ ਸਰਬਸੰਮਤੀ ਨਾਲ ਇਥੋਂ ਦਾ ਸਰਪੰਚ ਚੁਣਿਆ ਗਿਆ ਹੈ। ਜਦਕਿ ਇੰਦਰਜੀਤ ਸਿੰਘ, ਜਸਵੰਤ ਸਿੰਘ, ਸ਼ੀਨੂ ਗਰਗ, ਬਲਜੀਤ ਸਿੰਘ, ਪਰਮਜੀਤ ਸਿੰਘ, ਨਿੱਧੀ ਖੋਸਲਾ, ਜਸਲੀਨ ਕੌਰ, ਦਮਨਪ੍ਰੀਤ ਕੌਰ ਤੇ ਚਿਮਨਾ ਰਾਣੀ ਪੰਚ ਬਣੇ ਹਨ। ਵਿਧਾਇਕ ਨੇ ਸਮੁੱਚੀ ਪੰਚਾਇਤ ਸਨਮਾਨਤ ਕੀਤਾ। ਜਿਸ ਦੌਰਾਨ ਉਨ੍ਹਾਂ ਦੇ ਪੀ.ਏ ਹਰਸ਼ਪਾਲ ਵਾਲੀਆ, ਸਾਬਕਾ ਐਮਸੀ ਜੋਨੀ ਕੋਹਲੀ ਅਤੇ ਹੋਰ ਵੀ ਹਾਜ਼ਰ ਸਨ।

Advertisement
Advertisement