ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਤਨੀ ਨੇ ਪਤੀ ਦੀ ਚੋਣ ਮੁਹਿੰਮ ਭਖਾਈ

09:00 AM Oct 03, 2024 IST
ਪਿੰਡ ਕੌਲਾਪੁਰ ਮਾਜਰੀ ਵਿੱਚ ਸੁਮਨ ਸੈਣੀ ਦਾ ਸਵਾਗਤ ਕਰਦੀਆਂ ਹੋਈਆਂ ਔਰਤਾਂ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਅਕਤੂਬਰ
ਲਾਡਵਾ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਨੇ ਆਪਣੇ ਪਤੀ ਦੀ ਚੋਣ ਮੁਹਿੰਮ ਭਖਾਈ ਹੋਈ ਹੈ। ਉਹ ਹਰ ਦਿਨ ਨਵੇਂ ਜੋਸ਼ ਤੇ ਨਵੀਂ ਊਰਜਾ ਨਾਲ ਜਨ ਸੰਪਰਕ ਅਭਿਆਨ ਨੂੰ ਹਲਕੇ ਵਿਚ ਅੱਗੇ ਵਧਾ ਰਹੀ ਹੈ। ਉਨ੍ਹਾ ਪਿੰਡਾਂ ਵਿੱਚ ਜਾ ਕੇ ਆਪਣੀ ਪਤੀ ਅਤੇ ਭਾਜਪਾ ਲਈ ਵੋਟਾਂ ਦੀ ਮੰਗ ਕਰ ਰਹੀ ਹੈ। ਇਸ ਦੌਰਾਨ ਉਹ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈ ਸਕੀਮਾਂ ਬਾਰੇ ਜਾਣਕਾਰੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲਾਡਵਾ ਹਲਕੇ ਤੋਂ ਇਸ ਵਾਰ ਖੁਦ ਮੁੱਖ ਮੰਤਰੀ ਚੋਣ ਲੜ ਰਹੇ ਹਨ। ਇਸ ਲਈ ਲਾਡਵਾ ਦੇ ਲੋਕਾਂ ਨੂੰ ਦਿਲੋਂ ਗੁਜਾਰਿਸ਼ ਹੈ ਕਿ ਉਹ ਨਾਇਬ ਸਿੰਘ ਨੂੰ ਵੱਡੇ ਫਰਕ ਨਾਲ ਜਿਤਾਉਣ ਤੇ ਕਾਂਗਰਸ ਨੂੰ ਮਾਤ ਦੇਣ। ਇਸ ਦੌਰਾਨ ਪਿੰਡ ਬੜੌਦੀ ਪੁੱਜਣ ’ਤੇ ਸੁਮਨ ਸੈਣੀ ਦਾ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਇਕ ਜਨ ਹਿਤੈਸ਼ੀ ਸਰਕਾਰ ਹੈ ਜਦਕਿ ਕਾਂਗਰਸ ਨੇ ਹਮੇਸ਼ਾ ਸੁਆਰਥ ਦੀ ਹੀ ਰਾਜਨੀਤੀ ਕੀਤੀ ਹੈ। ਭਾਜਪਾ ਨੇ ਸੂਬੇ ਵਿੱਚ ਕਈ ਵਿਕਾਸ ਕਾਰਜ ਕਰਵਾਏ ਹਨ ਤੇ ਹੁਣ ਵੀ ਭਾਜਪਾ ਨੇ ਨਵੇਂ ਸੰਕਲਪ ਪੱਤਰ ਵਿੱਚ ਵੀ ਸੂਬੇ ਦੇ ਲੋਕਾਂ ਤੋਂ ਲੱਖਾਂ ਸੁਝਾਅ ਲੈ ਕੇ ਨਵਾਂ ਸੰਕਲਪ ਪੱਤਰ ਤਿਆਰ ਕੀਤਾ ਹੈ। ਇਸ ਵਿੱਚ 20 ਅਜਿਹੀਆਂ ਨਵੀਆਂ ਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਰਿਆਣਾ ਵਿਕਾਸ ਦੇ ਮਾਮਲੇ ਹੋਰ ਸੂਬਿਆਂ ਦੀ ਤੁਲਨਾ ਵਿੱਚ ਬਹੁਤ ਅੱਗੇ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਕੌਲਾਪੁਰ ਮਾਜਰੀ ਤੇ ਬੜੌਦੀ ਦੋਵਾਂ ਪਿੰਡਾਂ ਦੇ ਵਾਸੀਆਂ ਨੂੰ ਸੰਬੋਧਨ ਕੀਤਾ।

Advertisement

ਸੁਮਨ ਸੈਣੀ ਬੰਦਾ ਸਿੰਘ ਬਹਾਦਰ ਗੁਰਦੁਆਰੇ ਹੋਏ ਨਤਮਸਤਕ

ਮੁੱਖ ਮੰਤਰੀ ਦੀ ਪਤਨੀ ਨੇ ਲਾਡਵਾ ਸਥਿਤ ਬੰਦਾ ਸਿੰਘ ਬਹਾਦਰ ਗੁਰਦੁਆਰਾ ਵਿੱਚ ਮੱਥਾ ਟੇਕਿਆ। ਇਸ ਮੌਕੇ ਸੁਮਨ ਸੈਣੀ ਨੇ ਗੁਰਦਆਰੇ ਵਿੱਚ ਮੌਜੂਦ ਸੰਗਤਾਂ ਨੂੰ ਖੁਦ ਲੰਗਰ ਛਕਾਇਆ ਤੇ ਆਪ ਵੀ ਛਕਿਆ। ਇਸ ਮੌਕੇ ਉਨ੍ਹਾਂ ਲਾਡਵਾ ਖੇਤਰ ਦੇ ਲੋਕਾਂ ਦੀ ਭਲਾਈ ਤੇ ਵਿਕਾਸ ਲਈ ਅਰਦਾਸ ਵੀ ਕੀਤੀ।

Advertisement
Advertisement