For the best experience, open
https://m.punjabitribuneonline.com
on your mobile browser.
Advertisement

ਵਿਧਵਾ ਨੇ ਪ੍ਰਸ਼ਾਸਨ ’ਤੇ ਜੱਦੀ ਪੁਸ਼ਤੀ ਮਕਾਨ ਢਾਹੁਣ ਦਾ ਦੋਸ਼ ਲਾਇਆ

05:31 AM Apr 28, 2024 IST
ਵਿਧਵਾ ਨੇ ਪ੍ਰਸ਼ਾਸਨ ’ਤੇ ਜੱਦੀ ਪੁਸ਼ਤੀ ਮਕਾਨ ਢਾਹੁਣ ਦਾ ਦੋਸ਼ ਲਾਇਆ
Advertisement

ਸੰਜੀਵ ਬੱਬੀ
ਚਮਕੌਰ ਸਾਹਿਬ, 27 ਅਪਰੈਲ
ਨਜ਼ਦੀਕੀ ਪੈਂਦੇ ਪਿੰਡ ਹਾਫਿਜ਼ਾਬਾਦ ਦੀ ਵਿਧਵਾ ਔਰਤ ਚਰਨਜੀਤ ਕੌਰ ਪਤਨੀ ਮਰਹੂਮ ਕੁਲਵੰਤ ਸਿੰਘ ਨੇ ਬੀਡੀਪੀਓ ’ਤੇ ਉਸ ਦਾ ਮਕਾਨ ਢਹਿ-ਢੇਰੀ ਕਰਨ ਦਾ ਦੋਸ਼ ਲਾਉਂਦਿਆਂ ਦੱਸਿਆ ਕਿ ਉਹ ਆਪਣੇ ਪਤੀ ਦੀ ਮੌਤ ਮਗਰੋਂ ਮੁਹਾਲੀ ਵਿਖੇ ਰਹਿੰਦੇ ਹਨ। ਪਿੰਡ ਹਾਫਿਜ਼ਾਬਾਦ ਵਿੱਚ ਉਨ੍ਹਾਂ ਦਾ ਜੱਦੀ ਪੁਸ਼ਤੀ ਤਿੰਨ ਮੰਜ਼ਿਲਾ ਮਕਾਨ ਬੰਦ ਪਿਆ ਸੀ। ਪ੍ਰਸ਼ਾਸਨ ਨੇ ਕੋਈ ਕਾਨੂੰਨੀ ਨੋਟਿਸ ਦਿੱਤੇ ਬਿਨਾਂ ਬੀਤੇ ਦਿਨੀਂ ਉਨ੍ਹਾਂ ਦੇ ਮਕਾਨ ਦਾ ਲਗਪਗ 30 ਫ਼ੀਸਦੀ ਹਿੱਸਾ ਢਾਹ ਦਿੱਤਾ। ਪੀੜਤ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਕਾਨ ਸੰਨ 2005 ਵਿਚ ਬਣਾਇਆ ਸੀ। ਸਾਲ 2016 ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਚਾਇਤ ਉਨ੍ਹਾਂ ਦੇ ਮਕਾਨ ਨੂੰ ਢਾਹੁਣਾ ਚਾਹੁੰਦੀ ਹੈ ਤਾਂ ਉਸ ਨੇ ਅਦਾਲਤ ਰੂਪਨਗਰ ਦਾ ਦਰਵਾਜ਼ਾ ਖੜਕਾਇਆ।
ਉਨ੍ਹਾਂ ਦੱਸਿਆ ਕਿ ਅਦਾਲਤ ਨੇ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਦੇ ਦਿੱਤਾ। ਚਰਨਜੀਤ ਕੌਰ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਈ ਮਕਾਨ ਢਾਹੁਣ ਦਾ ਨੋਟਿਸ ਤੇ ਜਾਣਕਾਰੀ ਵੀ ਨਹੀਂ ਦਿੱਤੀ ਗਈ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਸਬੰਧੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇ। ਉਧਰ, ਇਸ ਸਬੰਧੀ ਜਦੋਂ ਬੀਡੀਪੀਓ ਅਜੈਬ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮਕਾਨ ਪੰਚਾਇਤ ਦੀ ਜ਼ਮੀਨ ਵਿੱਚ ਉਸਾਰਿਆ ਗਿਆ ਹੈ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਪੂਰੀ ਕਾਰਵਾਈ ਤਹਿਤ ਇਸ ਨੂੰ ਢਾਹਿਆ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×