For the best experience, open
https://m.punjabitribuneonline.com
on your mobile browser.
Advertisement

ਸਰਕਾਰ ਦੇ ਵਿਕਾਸ ਦਾ ਪਹੀਆ ਕੰਢੀ ਖੇਤਰ ’ਚ ਫਸਿਆ

09:55 AM Feb 03, 2024 IST
ਸਰਕਾਰ ਦੇ ਵਿਕਾਸ ਦਾ ਪਹੀਆ ਕੰਢੀ ਖੇਤਰ ’ਚ ਫਸਿਆ
ਕਮਾਹੀ ਦੇਵੀ ਤੋਂ ਤੱਕ ਜਾਂਦੀ ਦਸੂਹਾ ਸੜਕ ਦੇ ਰੁੜ੍ਹੇ ਹੋਏ ਬਰਮ।
Advertisement

ਦੀਪਕ ਠਾਕੁਰ
ਤਲਵਾੜਾ, 2 ਫਰਵਰੀ
ਪੰਜਾਬ ਸਰਕਾਰ ਦੇ ਵਿਕਾਸ ਦਾ ਪਹਿਆ ਕੰਢੀ ਖ਼ੇਤਰ ਦੀਆਂ ਸੰਪਰਕ ਸੜਕਾਂ ਤੱਕ ਨਹੀਂ ਪਹੁੰਚ ਸਕਿਆ। ਲੰਘੇ ਸਾਲ ਪਈ ਭਾਰੀ ਬਰਸਾਤ ਕਾਰਨ ਖ਼ੇਤਰ ਦੀਆਂ ਜ਼ਿਆਦਾਤਰ ਪੇਂਡੂ ਸੜਕਾਂ ਨੁਕਸਾਨੀਆਂ ਗਈਆਂ ਸਨ। ਪੰਜਾਬ ਸਰਕਾਰ ਵੱਲੋਂ ਬਰਸਾਤ ਮੁੱਕਣ ’ਤੇ ਸੜਕਾਂ ਦੀ ਰਿਪੇਅਰ ਕਰਵਾਉਣ ਦੇ ਵਾਅਦੇ ਕੀਤੇ ਗਏ ਸਨ। ਬਰਸਾਤ ਦਾ ਮੌਸਮ ਖਤਮ ਹੋ ਗਿਆ ਅਤੇ ਸਰਦ ਰੁੱਤ ਮੁੱਕਣ ਵਾਲੀ ਹੈ ਤੇ ਖ਼ੇਤਰ ਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਬਣ ਗਈ ਹੈ। ਦੋ ਸਾਲ ਬੀਤ ਜਾਣ ਬਾਅਦ ਵੀ ‘ਆਪ’ ਸਰਕਾਰ ਪਿਛਲੀ ਕਾਂਗਰਸ ਸਰਕਾਰ ਵੇਲ਼ੇ ਪਾਸ ਹੋਈਆਂ ਸੜਕਾਂ ’ਤੇ ਪ੍ਰੀਮਿਕਸ ਨਹੀਂ ਪਾ ਸਕੀ। ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੀ ਸਰਕਾਰ ਵੇਲ਼ੇ ਬਲਾਕ ਤਲਵਾੜਾ ਅਧੀਨ ਆਉਂਦੇ ਮੁੱਹਲਾ ਸਲਾਂਗੜੂ, ਮੰਗੂ ਮੈਰ੍ਹਾ ਆਦਿ ’ਚ ਨਵੀਆਂ ਸੜਕਾਂ ਪਾਸ ਹੋਈਆਂ ਸਨ, ਜੋ ਕਿ ਅਜੇ ਤੱਕ ਨਹੀਂ ਬਣ ਸਕੀਆਂ। ਇਸੇ ਤਰ੍ਹਾਂ ਪਿੰਡ ਭੰਬੋਤਾੜ ਤੋਂ ਬਾੜੀ ਸੜਕ ’ਤੇ ਮੌਜੂਦਾ ਸਰਕਾਰ ਪ੍ਰੀਮਿਕਸ ਨਹੀਂ ਪਾ ਸਕੀ। ਜਦਕਿ ਲੰਘੇ ਬਰਸਾਤ ਦੇ ਮੌਸਮ ’ਚ ਪਿੰਡ ਬਲਾਂਬ, ਬਹਿਮਾਵਾ, ਰੇੜੂ ਪੱਤੀ, ਨੌਰੰਗਪੁਰ, ਬਹਿਖੁਸ਼ਾਲਾ, ਕਮਾਹੀ ਦੇਵੀ ਤੋਂ ਬਰੂਹੀ, ਚਮੂਹੀ ਤੋਂ ਬੇੜਿੰਗ ਆਦਿ ਦਰਜਨਾਂ ਸੰਪਰਕ ਸੜਕਾਂ ਨੁਕਸਾਨੀਆਂ ਗਈਆਂ ਸਨ।
ਸਾਬਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ’ਚ ਹਲਕਾ ਦਸੂਹਾ ਦੀਆਂ ਸੰਪਰਕ ਸੜਕਾਂ ਦਾ ਨਵੀਨੀਕਰਨ ਕਰਵਾਇਆ ਸੀ। ਤਲਵਾੜਾ ’ਚ 50 ਕਿਲੋਮੀਟਰ ਦੀਆਂ ਨਵੀਆਂ ਸੜਕਾਂ ਮਨਜ਼ੂਰ ਕਰਵਾਈਆਂ ਸਨ। ਪਰ ਅਫ਼ਸੋਸ ਹੈ ਕਿ ਮੌਜ਼ੂਦਾ ਸਰਕਾਰ ਨੇ ਨਵੀਆਂ ਸੜਕਾਂ ਤਾਂ ਕੀ ਬਣਾਉਣੀਆਂ, ਸਗੋਂ ਪੁਰਾਣੀਆਂ ਦੀ ਰਿਪੇਅਰ ਕਰਵਾਉਣ ’ਚ ਨਾਕਾਮ ਸਿੱਧ ਹੋਈ ਹੈ।

Advertisement

ਮਾਮਲਾ ਧਿਆਨ ’ਚ ਹੈ: ਘੁੰਮਣ

ਵਿਧਾਇਕ ਕਰਮਬੀਰ ਘੁੰਮਣ ਨੇ ਹਲਕਾ ਦਸੂਹਾ ਦੀਆਂ ਖਸਤਾ ਹਾਲ ਸੰਪਰਕ ਸੜਕਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਸਰਦੀ ਦਾ ਮੌਸਮ ਹੋਣ ਕਾਰਨ ਸਾਰੇ ਪ੍ਰੀਮਿਕਸ ਪਲਾਂਟ ਬੰਦ ਹਨ। ਪੇਂਡੂ ਸੜਕਾਂ ਦੀ ਮੁਰੰਮਤ ’ਚ ਦੇਰੀ ਲਈ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਆਰਡੀਐਫ਼ ਰੋਕਣ ਨੂੰ ਵੀ ਕਾਰਨ ਦੱਸਿਆ।

ਸੜਕਾਂ ਦੇ ਮੰਦੇ ਹਾਲ ਲਈ ‘ਆਪ’ ਜ਼ਿੰਮੇਵਾਰ: ਸੋਮ ਪ੍ਰਕਾਸ਼

ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਵਜ਼ੀਰ ਸੋਮ ਪ੍ਰਕਾਸ਼ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ‘ਆਪ’ ਸਰਕਾਰ ਨਾ ਤਾਂ ਕੇਂਦਰ ਦੀਆਂ ਸ਼ਰਤਾਂ ਮੰਨਣ ਲਈ ਅਤੇ ਨਾ ਹੀ ਪੇਂਡੂ ਵਿਕਾਸ ਫੰਡ ਆਰਡੀਐੱਫ਼ ਦਾ ਪਿਛਲਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਹੈ। ਇਸ ਕਾਰਨ ਸੜਕਾਂ ਦੇ ਮੰਦੜੇ ਹਾਲ ਹਨ। ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਮੰਤਰੀ ਉਨ੍ਹਾਂ ਨਾਲ ਆਰਡੀਐੱਫ਼ ਸਬੰਧੀ ਵਿਚਾਰ ਵਟਾਂਦਰਾ ਕਰਦੇ ਹਨ ਤਾਂ ਉਹ ਪੰਜਾਬ ਦੇ ਵਡੇਰੇ ਹਿੱਤਾਂ ਲਈ ਇਸ ਮਾਮਲੇ ’ਚ ਅਗਵਾਈ ਕਰਨ ਲਈ ਤਿਆਰ ਹਨ।

Advertisement
Author Image

joginder kumar

View all posts

Advertisement
Advertisement
×