ਪੱਛਮੀ ਬੰਗਾਲ ਵਿਧਾਨ ਸਭਾ ਵੱਲੋਂ ਸੂਬੇ ਨੂੰ ਵੰਡਣ ਦੀ ਕੋਸ਼ਿਸ਼ ਖ਼ਿਲਾਫ਼ ਪ੍ਰਸਤਾਵ ਪਾਸ
02:35 PM Aug 05, 2024 IST
ਕੋਲਕਾਤਾ, 5 ਅਗਸਤ
ਪੱਛਮੀ ਬੰਗਾਲ ਵਿਧਾਨ ਸਭਾ ਨੇ ਸੂਬੇ ਨੂੰ ਵੰਡਣ ਦੀ ਕਿਸੇ ਵੀ ਕੋਸ਼ਿਸ਼ ਖ਼ਿਲਾਫ਼ ਇਕ ਪ੍ਰਸਤਾਵ ਅੱਜ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਪਾਰਟੀ ਭਾਜਪਾ ਇਸ ਪ੍ਰਸਤਾਵ ’ਤੇ ਇਕਮਤ ਦਿਖੀਆਂ ਜੋ ਕਿ ਬਹੁਤ ਮੁਸ਼ਕਿਲ ਹੈ। ਭਾਜਪਾ ’ਤੇ ਪੱਛਮੀ ਬੰਗਾਲ ਦੀ ਵੰਡ ਦੀ ਮੰਗ ਨੂੰ ਹਵਾ ਦੇਣ ਦਾ ਦੋਸ਼ ਲੱਗ ਰਿਹਾ ਹੈ। ਹਾਲਾਂਕਿ, ਪਾਰਟੀ ਨੇ ਸਪੱਸ਼ਟ ਕੀਤਾ ਕਿ ਉਹ ਸੂਬੇ ਦੀ ਵੰਡ ਦੇ ਵਿਚਾਰ ਖ਼ਿਲਾਫ਼ ਹੈ। ਉਸ ਨੇ ਕਿਹਾ ਕਿ ਅਸਲ ਵਿੱਚ ਉਹ ਪੱਛਮੀ ਬੰਗਾਲ ਦਾ, ਖਾਸ ਕਰ ਕੇ ਉੱਤਰੀ ਜ਼ਿਲ੍ਹਿਆਂ ਦਾ ਵਿਕਾਸ ਚਾਹੁੰਦੀ ਹੈ। ਪ੍ਰਸਤਾਵ ’ਤੇ ਚਰਚਾ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ‘‘ਅਸੀਂ ਸਹਿਕਾਰੀ ਸੰਘਵਾਦ ਵਿੱਚ ਭਰੋਸਾ ਕਦਰੇ ਹਾਂ। ਅਸੀਂ ਸੂਬੇ ਨੂੰ ਵੰਡਣ ਦੀ ਕਿਸੇ ਵੀ ਕੋਸ਼ਿਸ਼ ਦੇ ਖਿਲਾਫ ਹਾਂ।’’ -ਪੀਟੀਆਈ
Advertisement
Advertisement