ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਗਰਾਉਂ ਦਾ ਕਲਿਆਣ ਪਰਿਵਾਰ ਤਿੰਨ ਪਾਰਟੀਆਂ ਦਾ ਕਰ ਰਿਹੈ ਕਲਿਆਣ

07:56 AM May 05, 2024 IST
ਕਾਲਾ ਕਲਿਆਣ ਨੂੰ ਪਾਰਟੀ ਵਿੱਚ ਮੁੜ ਸ਼ਾਮਲ ਕਰਦੇ ਹੋਏ ਰਾਜਾ ਵੜਿੰਗ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਮਈ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕੇ ਵਿੱਚ ਰੋਜ਼ਾਨਾ ਕੋਈ ਨਾ ਕੋਈ ਆਗੂ ਦਲਬਦਲੀ ਕਰ ਰਿਹਾ ਹੈ। ਵੱਡੇ ਆਗੂਆਂ ਦੇ ਪਰਿਵਾਰਾਂ ’ਚ ਕੋਈ ਜੀਅ ਇਕ ਪਾਰਟੀ ’ਚ ਹੈ ਅਤੇ ਦੂਜਾ ਕਿਸੇ ਹੋਰ ਪਾਰਟੀ ’ਚ ਪਰ ਜਗਰਾਉਂ ’ਚ ਸਥਾਨਕ ਪੱਧਰ ’ਤੇ ਇਕ ਅਜਿਹਾ ਪਰਿਵਾਰ ਹੈ ਜਿਹੜਾ ਤਿੰਨ-ਤਿੰਨ ਪਾਰਟੀਆਂ ’ਚ ਆਨੰਦ ਮਾਣ ਰਿਹਾ ਹੈ। ਇਹ ਹੈ ਕਲਿਆਣ ਪਰਿਵਾਰ ਜਿਸ ’ਚ ਮਾਂ-ਪਿਉ ਸਾਬਕਾ ਕੌਂਸਲਰ ਕਾਲਾ ਕਲਿਆਣ ਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਚਰਨਜੀਤ ਕੌਰ ਅੱਜ ਮੁੜ ਕਾਂਗਰਸ ’ਚ ਸ਼ਾਮਲ ਹੋ ਗਏ ਜਦਕਿ ਕੌਂਸਲਰ ਨੂੰਹ ਪਰਮਿੰਦਰ ਕੌਰ ਕਲਿਆਣ ਦੋ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ’ਚ ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ ਵੱਡਾ ਮੁੰਡਾ ਮਹਿੰਦਰਪਾਲ ਰਾਜੂ ਕਲਿਆਣ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਚੁੱਕਾ ਹੈ। ਅਮਰਨਾਥ ਕਾਲਾ ਕਲਿਆਣ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕੁਝ ਸਮਾਂ ਪਹਿਲਾਂ ਕਾਂਗਰਸ ’ਚੋਂ ਕੱਢ ਦਿੱਤਾ ਗਿਆ ਸੀ ਪਰ ਅੱਜ ਉਹ ਪਤਨੀ ਸਮੇਤ ਕਾਂਗਰਸ ’ਚ ਵਾਪਸੀ ਕਰ ਗਏ। ਉਨ੍ਹਾਂ ਦਾ ਰਾਜਾ ਵੜਿੰਗ ਨੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਸਮੇਤ ਹੋਰ ਕਾਂਗਰਸ ਲੀਡਰਸ਼ਿਪ ਦੀ ਮੌਜੂਦਗੀ ’ਚ ਸਿਰੋਪਾ ਪਾ ਕੇ ਪਾਰਟੀ ’ਚ ਸਵਾਗਤ ਕੀਤਾ। ਦੂਜੇ ਪਾਸੇ ਕਲਿਆਣ ਪਤੀ-ਪਤਨੀ ਦੇ ਮੁੜ ਕਾਂਗਰਸ ’ਚ ਸ਼ਾਮਲ ਹੋਣ ਮੌਕੇ ਮੌਜੂਦ ਕਾਂਗਰਸੀ ਵਰਕਰ ਤੇ ਲੋਕ ਚੋਣ ਚੁਸਕੀਆਂ ਲੈਂਦੇ ਰਹੇ।
ਉਨ੍ਹਾਂ ਕਿਹਾ ਕਿ ਹੁਣ ਤਕ ਤਾਂ ਪ੍ਰਤਾਪ ਸਿੰਘ ਬਾਜਵਾ ਅਤੇ ਫਤਿਜਗੰਗ ਸਿੰਘ ਬਾਜਵਾ ਦੇ ਘਰ ’ਤੇ ਕਾਂਗਰਸ ਅਤੇ ਭਾਜਪਾ ਦੇ ਝੰਡੇ ਲਹਿਰਾਉਣ ਦੀ ਹੀ ਚਰਚਾ ਚੱਲਦੀ ਸੀ ਪਰ ਇਹ ਅੱਜ ਪਿੱਛੇ ਪੈ ਗਈ ਕਿਉਂਕਿ ਕਲਿਆਣ ਪਰਿਵਾਰ ਦੇ ਘਰ ’ਤੇ ਤਾਂ ਹੁਣ ਕਾਂਗਰਸ ਅਤੇ ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦਾ ਝੰਡਾ ਵੀ ਲਹਿਰਾਉਂਦਾ ਹੋਇਆ ਦੇਖਣ ਨੂੰ ਮਿਲੇਗਾ।

Advertisement

ਮੇਸ਼ੀ ਸਹੋਤਾ ਨੇ ਮੌਕੇ ’ਤੇ ਇਤਰਾਜ਼ ਕੀਤਾ

ਕਾਂਗਰਸੀ ਆਗੂ ਅਤੇ ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਸਹੋਤਾ ਨੇ ਅਮਰਨਾਥ ਕਾਲਾ ਕਲਿਆਣ ਨੂੰ ਕਾਂਗਰਸ ’ਚ ਸ਼ਾਮਲ ਕਰਨ ਵੇਲੇ ਮੌਕੇ ’ਤੇ ਹੀ ਇਤਰਾਜ਼ ਕੀਤਾ। ਉਨ੍ਹਾਂ ਰਾਜਾ ਵੜਿੰਗ ਕੋਲ ਵੀ ਆਪਣਾ ਰੋਸ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਇਹੋ ਲੋਕ ਸਨ ਜਿਨ੍ਹਾਂ ਨੇ ਹਾਕਮ ਧਿਰ ਤੇ ਹਲਕਾ ਵਿਧਾਇਕਾ ਨਾਲ ਖੜ੍ਹ ਕੇ ਉਨ੍ਹਾਂ (ਮੇਸ਼ੀ ਸਹੋਤਾ) ’ਤੇ ਪਰਚਾ ਦਰਜ ਕਰਵਾਇਆ ਅਤੇ ਹਰ ਥਾਂ ਵਿਰੋਧ ਕਰਕੇ ਪਾਰਟੀ ਦਾ ਨੁਕਸਾਨ ਕੀਤਾ।

ਲੁਧਿਆਣਾ ਵਿੱਚ ਕਾਂਗਰਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ

ਲੁਧਿਆਣਾ (ਟਨਸ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਲੁਧਿਆਣਾ ਦੇ ਡੇਹਲੋਂ ਵਿੱਚ ਆਪਣੇ ਨਵੇਂ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਹਲਕਾ ਗਿੱਲ ਦੇ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਬਣਾਉਣਾ ਤੇ ਵੋਟਰਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੁੜਨਾ ਹੈ। ਉਦਘਾਟਨੀ ਸਮਾਰੋਹ ਵਿੱਚ ਲੁਧਿਆਣਾ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਐਸਸੀ ਸੈੱਲ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ, ਪੰਜਾਬ ਕਾਂਗਰਸ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਅਤੇ ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ ਖਾਸ ਤੌਰ ’ਤੇ ਸ਼ਾਮਲ ਹੋਏ। ਇਨ੍ਹਾਂ ਸਾਰਿਆਂ ਦੀ ਮੌਜੂਦਗੀ ਨੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦੇ ਦਾਅਵੇ ਨੂੰ ਹੋਰ ਮਜ਼ਬੂਤ ਬਣਾਇਆ ਤੇ ਪਾਰਟੀ ਦੀ ਏਕਤਾ ਨੂੰ ਪੇਸ਼ ਕੀਤਾ।

Advertisement

Advertisement
Advertisement