ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਊਮਰਾਂ ਦਾ ਰੋਣਾ ਦੇ ਗਿਆ ਸੌਂ ਕੇ ਸਦਾ ਦੀ ਨੀਂਦ

06:59 AM Jul 27, 2020 IST

ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ ਆਪ ਨਾਲ ਹਿੰਸਾ ਕਰਦਾ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਉਮੀਦ ਸੀ ਕਿ ਕਰੋਨਾਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਨ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਨਿਾਂ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫ਼ਲ ਰਹੇ ਹਾਂ।

Advertisement

ਲਖਵੀਰ ਸਿੰਘ ਚੀਮਾ
ਟੱਲੇਵਾਲ, 26 ਜੁਲਾਈ

ਪੰਜਾਬ ’ਚ ਨਸ਼ੇ ਦੇ ਦੈਂਤ ਨੇ ਕਈ ਹੱਸਦੇ-ਵੱਸਦੇ ਘਰ ਉਜਾੜ ਦਿੱਤੇ ਹਨ। ਬਰਨਾਲਾ ਦੇ ਪਿੰਡ ਬੀਹਲਾ ਦੇ ਪਰਿਵਾਰ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਨਸ਼ੇ ਨੇ ਪਿੰਡ ਦੇ ਇੱਕ ਕਿਸਾਨ ਪਰਿਵਾਰ ਦੇ ਹੱਸਦੇ-ਵੱਸਦੇ ਘਰ ਦੀਆਂ ਖੁਸ਼ੀਆਂ ਨੂੰ ਦੁੱਖਾਂ ’ਚ ਬਦਲ ਦਿੱਤਾ। ਪਿੰਡ ਦੇ ਭੁਪਿੰਦਰ ਸਿੰਘ ਦਾ 22 ਸਾਲਾ ਨੌਜਵਾਨ ਪੁੱਤ ਜਸਵਿੰਦਰ ਸਿੰਘ ਜੱਸੂ ਨਸ਼ੇ ਨੇ ਨਿਗਲ ਲਿਆ। ਜੱਸੂ ਨੂੰ ਛੋਟੀ ਉਮਰੇ ਹੀ ਨਸ਼ੇ ਲਤ ਲੱਗ ਗਈ ਸੀ। ਮਾੜੀ ਸੰਗਤ ਕਾਰਨ ਨਸ਼ੇ ਦੀ ਆਦਤ ਵੱਧਦੀ ਗਈ, ਜੋ ਜ਼ਿੰਦਗੀ ਦਾ ਅੰਤ ਹੋ ਕੇ ਨਿੱਬੜੀ।

Advertisement

ਜਸਵਿੰਦਰ ਜੱਸੂ ਨੇ 25 ਜੁਲਾਈ, 2019 ਨੂੰ ਆਪਣੇ ਪਿੰਡ ਦੀ ਅਨਾਜ ਮੰਡੀ ’ਚ ਆਪਣੇ ਇੱਕ ਦੋਸਤ ਨਾਲ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਖ਼ੁਦਕੁਸ਼ੀ ਦਾ ਕਾਰਨ ਨਸ਼ੇ ਦੀ ਤੋਟ ਦੱਸਿਆ ਸੀ। ਘਟਨਾ ਸਥਾਨ ਤੋਂ ਸ਼ਰਾਬ ਦੀ ਬੋਤਲ, ਮਾਚਿਸ ਵਾਲੀ ਡੱਬੀ ਅਤੇ ਸਰਿੰਜ ਵੀ ਮਿਲੀ ਸੀ। ਜਸਵਿੰਦਰ ਚਿੱਟੇ ਦਾ ਆਦੀ ਬਣ ਗਿਆ ਸੀ। ਪਿਤਾ ਭੋਲਾ ਸਿੰਘ ਅਨੁਸਾਰ ਜਸਵਿੰਦਰ ਕਰੀਬ ਇੱਕ ਸਾਲ ਲਗਾਤਾਰ ਨਸ਼ਾ ਕਰਦਾ ਰਿਹਾ। ਉਸਦੀ ਇਸ ਆਦਤ ਕਾਰਨ ਪਰਿਵਾਰ ਦੁਖੀ ਸੀ ਪਰ ਇਸਦੇ ਬਾਵਜੂਦ ਉਸਦੀ ਹਰ ਮੰਗ ਪੂਰੀ ਕਰਦੇ ਰਹੇ। ਜੱਸੂ ਨੇ ਪਰਿਵਾਰ ਤੋਂ ਬੁਲੇਟ ਮੋਟਰਸਾਈਕਲ ਦੀ ਮੰਗ ਕੀਤੀ, ਪਰਿਵਾਰ ਨੇ ਆਰਥਿਕ ਤੰਗੀ ਦੇ ਬਾਵਜੂਦ ਜ਼ਮੀਨ ਵੇਚ ਕੇ ਉਸ ਨੂੰ ਬੁਲੇਟ ਮੋਟਰਸਾਈਕਲ ਲੈ ਕੇ ਦਿੱਤਾ। ਜਸਵਿੰਦਰ ਦੇ ਨਸ਼ੇ ਤੋਂ ਪੂਰਾ ਪਿੰਡ ਹੀ ਦੁਖੀ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਨਸ਼ਾ ਮੁਕਤ ਕਰਵਾਉਣ ਲਈ ਪੂਰੇ ਪਿੰਡ ਨੇ ਮਿਲ ਕੇ ਪਰਿਵਾਰ ਦੀ ਸਹਿਮਤੀ ਨਾਲ ਉਸ ਨੂੰ ਨਸ਼ਾ ਛੁਡਾਊ ਕੇਂਦਰ ਭੇਜਣ ਦਾ ਵੀ ਫ਼ੈਸਲਾ ਕੀਤਾ ਸੀ ਪਰ ਉਹ ਉਸ ਵਕਤ ਭੱਜ ਗਿਆ। ਉਸ ਨੇ ਨਸ਼ਾ ਨਾ ਛੱਡਿਆ, ਪਰ ਜਹਾਨ ਛੱਡ ਦਿੱਤਾ।

ਪਿਤਾ ਅਨੁਸਾਰ ਕਰੀਬ ਡੇਢ ਏਕੜ ਜ਼ਮੀਨ ਜਸਵਿੰਦਰ ਨਸ਼ੇ ’ਚ ਖਾ ਗਿਆ। ਪਰਿਵਾਰ ਨੇ ਜ਼ਮੀਨ ਵੀ ਗਵਾਈ ਅਤੇ ਪੁੱਤ ਵੀ ਨਾ ਬਚ ਸਕਿਆ। ਪਰਿਵਾਰ ਇਸ ਵਕਤ ਬੇਜ਼ਮੀਨਾ ਹੈ। ਘਰ ’ਚ ਜਸਵਿੰਦਰ ਦੀ ਮਾਂ, ਪਿਉ, ਦਾਦੀ ਅਤੇ ਭਰਾ ਹੈ। ਉਸਦੇ ਭਰਾ ਨੂੰ ਨਾ ਸੁਣਦਾ ਹੈ ਅਤੇ ਨਾ ਹੀ ਉਹ ਬੋਲ ਸਕਦਾ ਹੈ।

ਘਰ ਦਾ ਗੁਜ਼ਾਰਾ ਕਰਨ ਲਈ ਕਿਸਾਨ ਪਰਿਵਾਰ ਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ। ਜਸਵਿੰਦਰ ਦਾ ਪਿਤਾ ਭੁਪਿੰਦਰ ਸਿੰਘ ਘਰ ਚਲਾਉਣ ਲਈ ਮਜ਼ਦੂਰੀ ਕਰ ਰਿਹਾ ਹੈ। ਆਂਢ-ਗੁਆਂਢ ਵੀ ਪਰਿਵਾਰ ਨਾਲ ਵਰਤਣਾ ਛੱਡ ਗਿਆ, ਜਿਸ ਤੋਂ ਦੁਖੀ ਪਰਿਵਾਰ ਨੂੰ ਪਿੰਡ ਵਿਚਲਾ ਘਰ ਛੱਡ ਗੁਆਂਢੀ ਪਿੰਡ ਵਿੱਚ ਰਿਹਾਇਸ਼ ਕਰਨੀ ਪਈ। ਪਰਿਵਾਰ ਹੋਰ ਨੌਜਵਾਨਾਂ ਨੂੰ ਜਿੱਥੇ ਨਸ਼ੇ ਤੋਂ ਦੂਰ ਰਹਿਣ ਦੀ ਨਸੀਹਤ ਦੇ ਰਿਹਾ ਹੈ, ਉਥੇ ਆਪਣੇ ਲਈ ਵੀ ਇਸ ਵਕਤ ਸਹਾਰਾ ਭਾਲ ਰਿਹਾ ਹੈ ਜਿਸ ਕਰਕੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਜਿਹੜੀ ਉਮਰੇ ਜਸਵਿੰਦਰ ਨੇ ਘਰ ਦੀ ਕਬੀਲਦਾਰੀ ਦਾ ਬੋਝ ਚੁੱਕਣਾ ਸੀ, ਉਹ ਉਸ ਉਮਰੇ ਜਹਾਨ ਛੱਡ ਗਿਆ। ਪਿਉ ਦੇ ਬੁਢਾਪੇ ‘ਚ ਸਹਾਰਾ ਬਣਨਾ ਸੀ, ਪਰ ਪਿਉ ਨੂੰ ਕੀ ਪਤਾ ਸੀ ਉਸਨੂੰ ਆਪਣੇ ਹੀ ਨੌਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਪਵੇਗਾ। ਇਹ ਹਾਲ ਇਕੱਲੇ ਜਸਵਿੰਦਰ ਦੇ ਪਰਿਵਾਰ ਨਹੀਂ ਹੈ। ਬਲਕਿ ਪੰਜਾਬ ਦੇ ਸੈਂਕੜੇ-ਹਜ਼ਾਰਾਂ ਘਰਾਂ ਦਾ ਹੈ, ਜਨਿ੍ਹਾਂ ਦੇ ਹੱਸਦੇ ਵੱਸਦੇ ਘਰਾਂ ’ਚ ਨਸ਼ੇ ਨੇ ਵੈਣ ਪਵਾਏ ਹਨ। ਜਸਵਿੰਦਰ ਦਾ ਪਰਿਵਾਰ ਹੋਰ ਨੌਜਵਾਨਾਂ ਨੂੰ ਜਿੱਥੇ ਨਸ਼ੇ ਤੋਂ ਦੂਰ ਰਹਿਣ ਦੀ ਨਸੀਹਤ ਦੇ ਰਿਹਾ ਹੈ। ਉਥੇ ਆਪਣੇ ਲਈ ਵੀ ਇਸ ਵਕਤ ਸਹਾਰਾ ਭਾਲ ਰਿਹਾ ਹੈ। ਜਿਸ ਕਰਕੇ ਸਰਕਾਰ ਤੋਂ ਪਰਿਵਾਰ ਮੱਦਦ ਦੀ ਫਰਿਆਦ ਕੀਤੀ ਜਾ ਰਹੀ ਹੈ।

Advertisement
Tags :
ਊਮਰਾਂਨੀਂਦਰੋਣਾ
Advertisement