For the best experience, open
https://m.punjabitribuneonline.com
on your mobile browser.
Advertisement

ਮੀਂਹ ਤੇ ਠੰਢੀਆਂ ਹਵਾਵਾਂ ਨਾਲ ਮੌਸਮ ਮੁੜ ਠੰਢਾ ਹੋਇਆ

08:48 AM Mar 02, 2024 IST
ਮੀਂਹ ਤੇ ਠੰਢੀਆਂ ਹਵਾਵਾਂ ਨਾਲ ਮੌਸਮ ਮੁੜ ਠੰਢਾ ਹੋਇਆ
ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਮੀਂਹ ਤੋਂ ਬਚਣ ਲਈ ਛਤਰੀ ਲੈ ਕੇ ਜਾਂਦੀਆਂ ਹੋਈਆਂ ਸਕੂਟਰ ਸਵਾਰ ਔਰਤਾਂ। -ਫੋਟੋ: ਅਸ਼ਵਨੀ ਧੀਮਾਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 1 ਮਾਰਚ
ਸਨਅਤੀ ਸ਼ਹਿਰ ਵਿੱਚ ਸ਼ੁੱਕਰਵਾਰ ਤੜਕੇ ਤੋਂ ਹੀ ਚਲਦੀਆਂ ਠੰਢੀਆਂ ਹਵਾਵਾਂ ਤੇ ਹਲਕੇ ਮੀਂਹ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਮੌਸਮ ਠੰਢਾ ਕਰ ਦਿੱਤਾ ਹੈ। ਸਵੈਟਰ ਤੇ ਜੈਕਿਟਾਂ ਉਤਾਰ ਕੇ ਸ਼ਰਟਾਂ ਵਿੱਚ ਆਏ ਲੋਕਾਂ ਨੂੰ ਇਸ ਮੌਸਮ ਨੇ ਇੱਕ ਵਾਰ ਫਿਰ ਸਵੈਟਰ ਪਵਾ ਦਿੱਤੇ ਹਨ। ਦੁਪਹਿਰ ਵੇਲੇ ਜਿਹੜਾ ਤਾਪਮਾਨ 22 ਡਿਗਰੀ ਤੱਕ ਪੁੱਜਣ ਲੱਗ ਗਿਆ ਸੀ, ਇੱਕ ਵਾਰ ਥੱਲੇ ਡਿੱਗ ਗਿਆ ਹੈ। ਸ਼ੁੱਕਰਵਾਰ ਨੂੰ ਤਾਂ ਭਾਵੇਂ ਜ਼ਿਆਦਾ ਮੀਂਹ ਨਹੀਂ ਪਿਆ ਪਰ ਮੌਸਮ ਵਿਭਾਗ ਅਨੁਸਾਰ ਸ਼ਨਿੱਚਰਵਾਰ ਨੂੰ ਸ਼ਹਿਰ ਵਿੱਚ ਤੇਜ਼ ਮੀਂਹ ਤੇ ਹਨੇਰੀ ਝੱਖੜ ਚੱਲ ਸਕਦਾ ਹੈ। ਰਾਤ ਕਰੀਬ ਸਾਢੇ 7 ਵਜੇ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ।
ਸ਼ਹਿਰ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਤੇਜ਼ ਧੁੱਪ ਨਿਕਲ ਰਹੀ ਸੀ। ਸ਼ੁੱਕਰਵਾਰ ਨੂੰ ਮੌਸਮ ਵਿਭਾਗ ਨੇ ਪਹਿਲਾਂ ਹੀ ਮੀਂਹ ਤੇ ਹਨੇਰੀ ਚੱਲਣ ਦੀ ਪੇਸ਼ੀਨਗੋਈ ਕੀਤੀ ਸੀ। ਇਸੇ ਤਰ੍ਹਾਂ ਸਵੇਰੇ ਸਵੇਰੇ ਹੀ ਅਸਮਾਨ ਵਿੱਚ ਬੱਦਲਵਾਈ ਰਹੀ। ਪੂਰਾ ਦਿਨ ਸੂਰਜ ਦੇ ਦਰਸ਼ਨ ਨਹੀਂ ਹੋਏ। ਸਵੇਰੇ, ਦੁਪਹਿਰ ਤੇ ਰਾਤ ਵੇਲੇ ਰੁਕ ਰੁਕ ਕੇ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ। ਇਸ ਕਾਰਨ ਇੱਕ ਵਾਰ ਫਿਰ ਤੋਂ ਮੌਸਮ ਵਿੱਚ ਬਦਲਾਅ ਆਇਆ ਹੈ। ਦੁਪਹਿਰ ਵੇਲੇ ਤਾਂ ਤਾਪਮਾਨ ਕਾਫ਼ੀ ਵਧ ਜਾਂਦਾ ਸੀ ਤੇ ਮੌਸਮ ਗਰਮ ਹੋ ਜਾਂਦਾ ਸੀ ਪਰ ਅੱਜ ਮੌਸਮ ਵਿੱਚ ਆਏ ਬਦਲਾਅ ਕਾਰਨ ਤਾਪਮਾਨ ਵੀ ਜ਼ਿਆਦਾ ਨਹੀਂ ਵਧਿਆ। ਦੁਪਹਿਰ ਵੇਲੇ ਜਿਹੜੇ ਲੋਕ ਸ਼ਰਟਾਂ ਪਾ ਕੇ ਘੁੰਮਦੇ ਨਜ਼ਰ ਆ ਰਹੇ ਸਨ, ਉਹ ਇੱਕ ਵਾਰ ਫਿਰ ਤੋਂ ਗਰਮ ਕੱਪੜੇ ਪਾਏ ਨਜ਼ਰ ਆਏ। ਮੌਸਮ ਵਿੱਚ ਤਬਦੀਲੀ ਦਾ ਵੱਡਾ ਕਾਰਨ ਠੰਢੀਆਂ ਹਵਾਵਾਂ ਹਨ।
ਪੀਏਯੂ ਦੇ ਮੌਸਮ ਵਿਗਿਆਨੀ ਡਾ. ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਵੀ ਮੀਂਹ ਪੈਣ ਦੇ ਆਸਾਰ ਹਨ। ਉਨ੍ਹਾਂ ਦੱਸਿਆ ਕਿ ਇਸ ਦਿਨ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਤੇ ਤੇਜ਼ ਹਨੇਰੀ ਚੱਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਮੌਸਮ ਵਿਭਾਗ ਨੇ ਐਲਰਟ ਜਾਰੀ ਕੀਤਾ ਹੋਇਆ ਹੈ। ਆਉਣ ਵਾਲੇ 24 ਘੰਟੇ ਪੈਣ ਦੇ ਆਸਾਰ ਹਨ। ਇਸ ਦੇ ਨਾਲ ਹੀ ਤਾਪਮਾਨ ਵਿੱਚ ਗਿਰਾਵਟ ਆਵੇਗੀ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਹਾਲੇ ਤੱਕ ਮੌਸਮ ਸਾਫ਼ ਹੀ ਨਜ਼ਰ ਆ ਰਿਹਾ ਹੈ।

Advertisement

Advertisement
Author Image

joginder kumar

View all posts

Advertisement
Advertisement
×