ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਗਾਤਾਰ ਪਏ ਮੀਂਹ ਨਾਲ ਪੰਜਾਬ ’ਚ ਮੌਸਮ ਖੁਸ਼ਗਵਾਰ ਹੋਇਆ

08:34 PM Jun 29, 2023 IST

ਆਤਿਸ਼ ਗੁਪਤਾ

Advertisement

ਚੰਡੀਗੜ੍ਹ, 26 ਜੂਨ

ਪੰਜਾਬ ਵਿੱਚ ਬੀਤੇ ਦਿਨ ਤੋਂ ਕਈ ਥਾਈਂ ਪਏ ਮੀਂਹ ਮਗਰੋਂ ਅੱਜ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋਈ ਹੈ। ਇਸ ਦੇ ਨਾਲ ਹੀ ਝੋਨੇ ਦੀ ਲੁਆਈ ਮੌਕੇ ਪੈ ਰਹੇ ਇਸ ਮੀਂਹ ਨਾਲ ਕਿਸਾਨਾਂ ਨੂੰ ਵੀ ਮਦਦ ਮਿਲੀ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਸ਼ਹਿਰਾਂ ਵਿੱਚ ਸਭ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਦੋਵੇਂ ਸ਼ਹਿਰਾਂ ਵਿੱਚ ਬੀਤੀ ਪੂਰੀ ਰਾਤ ਮੀਂਹ ਪੈਂਦਾ ਰਿਹਾ ਹੈ। ਮੌਸਮ ਵਿਗਿਆਨੀਆਂ ਨੇ 27 ਤੇ 28 ਜੂਨ ਨੂੰ ਮੱਧਮ ਮੀਂਹ ਅਤੇ 29 ਤੇ 30 ਜੂਨ ਨੂੰ ਗਰਜ ਤੇ ਚਮਕ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

Advertisement

ਮੀਂਹ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ‘ਚ ਗਿਰਾਵਟ ਆਉਣ ਨਾਲ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਪਿਛਲੇ ਦਿਨਾਂ ਦੌਰਾਨ ਪੈ ਰਹੀ ਅਤਿ ਦੀ ਗਰਮੀ ਕਾਰਨ ਬਿਜਲੀ ਦੀ ਮੰਗ 15000 ਮੈਗਾਵਾਟ ਤੋਂ ਉੱਪਰ ਟੱਪ ਚੁੱਕੀ ਸੀ ਅਤੇ ਹੁਣ ਮੀਂਹ ਪੈਣ ਮਗਰੋਂ ਇਹ ਮੰਗ ਕਾਫ਼ੀ ਘੱਟ ਗਈ ਗਈ ਹੈ। ਇਸੇ ਕਰਕੇ ਸਰਕਾਰ ਨੂੰ ਕਈ ਥਰਮਲ ਬੰਦ ਕਰਨੇ ਪਏ ਹਨ। ਅੱਜ ਸੂਬੇ ਦੇ ਲਗਪਗ ਡੇਢ ਦਰਜਨ ਸ਼ਹਿਰਾਂ ਦਾ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਭ ਤੋਂ ਵੱਧ ਤਾਪਮਾਨ ਅੱਜ ਹੁਸ਼ਿਆਰਪੁਰ ਵਿੱਚ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿੱਚ 113.2 ਐੱਮਐੱਮ, ਗੁਰਦਾਸਪੁਰ ਵਿੱਚ 65.7 ਐੱਮਐੱਮ, ਚੰਡੀਗੜ੍ਹ ਵਿੱਚ 41.8 ਐੱਮਐੱਮ, ਫ਼ਰੀਦਕੋਟ ਵਿੱਚ 24.8 ਐੱਮਐੱਮ, ਫਿਰੋਜ਼ਪੁਰ ਵਿੱਚ 20.4 ਐੱਮਐੱਮ, ਰੋਪੜ ਵਿੱਚ 16.5 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਪਟਿਆਲਾ, ਲੁਧਿਆਣਾ, ਮੁਕਤਸਰ, ਮੁਹਾਲੀ, ਜਲੰਧਰ ਤੇ ਫ਼ਤਹਿਗੜ੍ਹ ਸਾਹਿਬ ਸਣੇ ਸੂਬੇ ‘ਚ ਕਈ ਥਾਈਂ ਹਲਕੇ ਛਿੱਟੇ ਵੀ ਪਏ ਹਨ।

Advertisement
Tags :
ਹੋਇਆਖੁਸ਼ਗਵਾਰਪੰਜਾਬਮੀਂਹਮੌਸਮਲਗਾਤਾਰ
Advertisement