ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੜ੍ਹ ਦੇ ਪਾਣੀ ਨੇ ਤਾਰਾਗੜ੍ਹ ਨੂੰ ਲਪੇਟ ਵਿੱਚ ਲਿਆ

10:15 AM Aug 14, 2024 IST
ਪਾਣੀ ਜਮ੍ਹਾਂ ਹੋ ਜਾਣ ਨਾਲ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਜਗ੍ਹਾ ਲਿਜਾਂਦੇ ਹੋਏ ਲੋਕ।

ਐੱਨ.ਪੀ.ਧਵਨ
ਪਠਾਨਕੋਟ, 13 ਅਗਸਤ
ਇੱਥੇ ਲੰਘੀ ਰਾਤ ਹੋਈ ਮੋਹਲਾਧਾਰ ਬਾਰਸ਼ ਨਾਲ ਤਾਰਾਗੜ੍ਹ ਮੁੱਖ ਮਾਰਗ ਸਥਿਤ ਨੌਮਨੀ ਨਾਲੇ ’ਚ ਪਾਣੀ ਦਾ ਪੱਧਰ ਵਧ ਗਿਆ। ਇਸ ਕਾਰਨ ਪਾਣੀ ਆਸ-ਪਾਸ ਸਥਿਤ ਸਕੂਲ, ਫੋਕਲ ਪੁਆਇੰਟ, ਦਾਣਾ ਮੰਡੀ ਅਤੇ ਗੁੱਜਰਾਂ ਦੇ ਡੇਰਿਆਂ ਵਿੱਚ ਵੜ ਗਿਆ ਜਿਸ ਨਾਲ ਸਬੰਧਿਤ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ। ਪ੍ਰਾਇਮਰੀ ਸਕੂਲ ਦੇ ਰਸਤੇ ਵਿੱਚ ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ ਸਕੂਲੀ ਬੱਚਿਆਂ ਨੂੰ ਆਉਣ-ਜਾਣ ਵਿੱਚ ਕਾਫੀ ਪ੍ਰੇਸ਼ਾਨੀ ਹੋਈ। ਪਾਣੀ ਦਾ ਪੱਧਰ ਵਧਣ ਨਾਲ ਗੁੱਜਰਾਂ ਨੂੰ ਆਪਣੇ ਪਸ਼ੂਆਂ ਅਤੇ ਘਰ ਦਾ ਸਾਮਾਨ ਸੁਰੱਖਿਅਤ ਜਗ੍ਹਾ ’ਤੇ ਲਿਜਾਣ ਲਈ ਕਾਫੀ ਪ੍ਰੇਸ਼ਾਨੀ ਝੱਲਣੀ ਪਈ।
ਪ੍ਰਭਾਵਿਤ ਵਿਅਕਤੀਆਂ ਤਰਸੇਮ ਸਿੰਘ, ਹਰਜੀਤ ਸਿੰਘ, ਸ਼ਿਆਮ ਲਾਲ, ਸੁਖਦੇਵ ਰਾਜ ਨੇ ਕਿਹਾ ਕਿ ਹਰ ਸਾਲ ਸਿੰਜਾਈ ਵਿਭਾਗ ਵੱਲੋਂ ਨੌਮਨੀ ਨਾਲੇ ਦੀ ਸਫਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਵੀ ਇਸ ਦੀ ਸਫਾਈ ਪੂਰੀ ਤਰ੍ਹਾਂ ਨਹੀਂ ਕੀਤੀ ਗਈ। ਨੌਮਨੀ ਪੁਲ ਦੇ ਦੱਖਣ ਦੀ ਤਰਫ ਤਾਰਾਗੜ੍ਹ ਦੀ ਦਾਣਾ ਮੰਡੀ ਹੈ ਜਿਸ ਵੱਲ ਵਿਭਾਗ ਵੱਲੋਂ ਸਫਾਈ ਕਰਕੇ ਖਾਨਾਪੂਰਤੀ ਕਰ ਦਿੱਤੀ ਗਈ ਪਰ ਨੌਮਨੀ ਪੁਲ ਦੇ ਉਤਰ ਵੱਲ ਜ਼ਰਾ ਵੀ ਸਫਾਈ ਦਾ ਕੰਮ ਨਹੀਂ ਕੀਤਾ ਗਿਆ। ਇਸ ਕਰਕੇ ਲੰਘੇ ਦਿਨ ਹੋਈ ਭਾਰੀ ਬਾਰਸ਼ ਦਾ ਪਾਣੀ ਨੌਮਨੀ ਤੋਂ ਹੁੰਦਾ ਹੋਇਆ ਫਸਲਾਂ ਵਿੱਚ ਜਾ ਵੜਿਆ। ਪਾਣੀ ਦੀ ਲਪੇਟ ਵਿੱਚ ਆਉਣ ਨਾਲ ਸੀਨੀਅਰ ਸੈਕੰਡਰੀ ਸਕੂਲ ਦੀ ਦੀਵਾਰ ਡਿੱਗ ਚੁੱਕੀ ਹੈ, ਜੋ 6 ਮਹੀਨੇ ਪਹਿਲਾਂ ਹੀ ਬਣੀ ਸੀ।

Advertisement

Advertisement
Advertisement